ਕੋਲਕਾਤਾ— ਪੱਛਮੀ ਬੰਗਾਲ ਸਰਕਾਰ 18 ਤੋਂ 44 ਸਾਲ ਤੱਕ ਦੇ ਲੋਕਾਂ ਨੂੰ ਕੋਵਿਡ-19 ਟੀਕਾਕਰਨ ਦਾ ਸਰਟੀਫ਼ਿਕੇਟ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਜਾਰੀ ਕਰ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਟੀਕਾ ਨਿਰਮਾਤਾਵਾਂ ਤੋਂ ਸਿੱਧੇ ਟੀਕੇ ਖਰੀਦ ਰਹੀ ਹੈ। ਦੇਸ਼ ਦੇ ਹੋਰ ਹਿੱਸਿਆਂ ਵਿਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਦਾ ਸਰਟੀਫ਼ਿਕੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ ਦਿੱਤਾ ਜਾ ਰਿਹਾ ਹੈ ਪਰ 18 ਤੋਂ 44 ਸਾਲ ਦੇ ਲੋਕਾਂ ਨੂੰ ਮਮਤਾ ਬੈਨਰਜੀ ਦੀ ਤਸਵੀਰ ਵਾਲਾ ਸਰਟੀਫ਼ਿਕੇਟ ਦਿੱਤਾ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਸਰਕਾਰ ਨੇ ਸਿੱਧੇ ਨਿਰਮਾਤਾਵਾਂ ਤੋਂ ਟੀਕਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਸਰਟੀਫ਼ਿਕੇਟਾਂ ’ਤੇ ਮੁੱਖ ਮੰਤਰੀ ਦੀ ਤਸਵੀਰ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਕੋਰੋਨਾ ਵੈਕਸੀਨ ਸਰਟੀਫਿਕੇਟ' ਤੋਂ ਹਟੀ PM ਮੋਦੀ ਦੀ ਤਸਵੀਰ, ਜਾਣੋ ਕਾਰਨ
ਓਧਰ ਸੂਬੇ ਦੇ ਆਵਾਸ ਮੰਤਰੀ ਫਿਰਹਦ ਹਾਕਿਮ ਨੇ ਇਸ ਕੰਮ ਨੂੰ ਉੱਚਿਤ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ 18 ਤੋਂ 44 ਸਾਲ ਤੱਕ ਦੇ ਲੋਕਾਂ ਲਈ ਟੀਕਾ ਮੁਹੱਈਆ ਨਹੀਂ ਕਰਵਾ ਰਹੀ ਹੈ ਅਤੇ ਸੂਬਾ ਸਰਕਾਰ ਆਪਣਾ ਧਨ ਖਰਚ ਕਰ ਰਹੀ ਹੈ, ਇਸ ਲਈ ਇੱਥੇ ਮੁੱਖ ਮੰਤਰੀ ਦੀ ਤਸਵੀਰ ਹੋਵੇਗੀ। ਹਾਕਿਮ ਨੇ ਇਹ ਵੀ ਕਿਹਾ ਕਿ ਟੀਕਾਕਰਨ ਨਾਲ ਜੁੜੀ ਹਰ ਸੂਚਨਾ ਸਰਟੀਫ਼ਿਕੇਟ ’ਤੇ ਮੌਜੂਦ ਹੈ। ਟੀਕੇ ਦੇ ਬੈਚ ਨੰਬਰ ਤੋਂ ਲੈ ਕੇ ਕੋਵਿਨ ਰਜਿਸਟ੍ਰੇਸ਼ਨ ਨੰਬਰ ਤੱਕ। ਇਸ ਤੋਂ ਇਲਾਵਾ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਕ ਵਿਸ਼ੇਸ਼ ਸੰਦੇਸ਼ ਵੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 18 ਤੋਂ 44 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਲਈ ਕਰੀਬ 150 ਕਰੋੜ ਰੁਪਏ ਖਰਚ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਇਸ ਸਮੂਹ ਵਿਚ 29 ਲੱਖ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ।
ਦਿੱਲੀ ਦੇ ਸਿਹਤ ਮੰਤਰੀ ਨੇ ਕੋਵਿਡ ਦੇਖਭਾਲ ਕੇਂਦਰ 'ਚ 'ਹੈਪੀਨੈੱਸ ਥੈਰੇਪੀ' ਦਾ ਵੀਡੀਓ ਕੀਤਾ ਸਾਂਝਾ
NEXT STORY