ਕੋਲਕਾਤਾ— ਕੋਲਕਾਤਾ ਤੋਂ ਸ਼ੁਰੂ ਹੋਏ ਦੇਸ਼ ਦੇ ਸਿਆਸੀ ਭੂਚਾਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਨੇ ਖਤਮ ਕਰ ਦਿੱਤਾ ਹੈ। ਕੋਰਟ ਦੇ ਫੈਸਲੇ ਨਾਲ ਦੋਹਾਂ ਧਿਰਾਂ ਨੇ ਇਸ ਮੁੱਦੇ 'ਤੇ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਉਥੇ ਹੀ ਫੈਸਲੇ ਤੋਂ ਬਾਅਦ ਮਮਤਾ ਬੈਨਰਜੀ ਖਿਲਾਫ ਆਪਣਾ ਹਮਲਾ ਤੇਜ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ਾਰਦਾ ਗਰੁੱਪ ਦੇ ਚੇਅਰਮੈਨ ਸੁਦਿਪਤ ਸੇਨ ਵੱਲੋਂ ਲਿਖਿਆ ਗਿਆ ਇਕ ਪੱਤਰ ਜਾਰੀ ਕੀਤਾ ਹੈ।
ਇਸ ਪੱਤਰ 'ਚ ਸੁਦਿਪਤ ਸੇਨ ਨੇ ਆਸਾਮ 'ਚ ਬੀਜੇਪੀ ਸਰਕਾਰ ਦੇ ਮੰਤਰੀ ਹਿੰਮਤ ਬਿਸਵਾ ਸਰਮਾ 'ਤੇ ਦੋਸ਼ ਲਗਾਇਆ ਕਿ ਕਾਂਗਰਸ ਰਾਹੀਂ ਬੀਜੇਪੀ 'ਚ ਸ਼ਾਮਲ ਹੋਏ ਸਰਮਾ ਨੇ 'ਕਰੀਬ 3 ਲੱਖ ਕਰੋੜ' ਦੀ ਠੱਗੀ ਕੀਤੀ। ਸਰਮਾ ਅਸਮ ਦੇ ਵਿੱਤ ਮੰਤਰੀ ਤੇ ਇਕ ਸਰਗਰਮ ਬੀਜੇਪੀ ਨੇਤਾ ਹਨ।

ਕੋਲਕਾਤਾ 'ਚ ਸੀ.ਬੀ.ਆਈ. ਦੀ ਐਂਟੀ ਕਰੱਪਸ਼ਨ ਬ੍ਰਾਂਚ ਨੂੰ ਨਿਸ਼ਾਨਬੱਧ ਕਰਕੇ ਸੁਦਿਪਤ ਸੇਨ ਨੇ 6 ਅਪ੍ਰੈਲ ਨੂੰ 19 ਪੇਜ ਦਾ ਲੈਟਰ ਲਿਖਿਆ। ਜਿਸ 'ਚ ਉਨ੍ਹਾਂ ਕਿਹਾ, 'ਇਕ ਹਾਈ ਪ੍ਰੋਫਾਈਲ ਵਿਅਕਤੀ ਨੇ ਮੈਨੂੰ ਧੋਖਾ ਦਿੱਤਾ ਹੈ। ਉਹ ਹੇਮੰਤ ਬਿਸਵਾ ਸਰਮਾ ਹਨ। ਪਿਛਲੇ 6 ਮਹੀਨੇ 'ਚ ਉਨ੍ਹਾਂ ਨੇ ਕਰੀਬ 3 ਕਰੋੜ ਰੁਪਏ ਲਏ ਹਨ। ਸਾਰੀ ਰਕਮ ਕੈਸ਼ 'ਚ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਦਫਤਰ ਦੇ ਲੋਕਾਂ ਨੇ ਕੁਝ ਪੈਸੇ ਵਾਉਚਰ ਦੇ ਜ਼ਰੀਏ ਵੀ ਲਏ। ਇਸ ਰਾਸ਼ੀ ਨੂੰ ਵੀ ਕੰਪਨੀ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹ ਰਾਸ਼ੀ ਕੋਲਕਾਤਾ ਦਫਤਰ ਤੋਂ ਦਿੱਤੀ ਗਈ ਹੈ।
ਸੇਨ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਮਮਤਾ ਨੇ ਕਿਹਾ, 'ਸੀ.ਬੀ.ਆਈ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ। ਇਹ ਏਜੰਸੀਆਂ ਚੋਣਵੀਆਂ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਜੋ ਲੋਕ ਭਾਜਪਾ 'ਚ ਸ਼ਾਮਲ ਹੋ ਗਏ ਉਹ ਸੁਰੱਖਿਅਤ ਹਨ ਤੇ ਜੋ ਲੋਕ ਆਪਣੀ ਆਵਾਜ਼ ਚੁੱਕ ਰਹੇ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਲੋਕ ਭਾਜਪਾ 'ਚ ਸ਼ਾਮਲ ਹੋ ਗਏ ਉਹ ਸੁਰੱਖਿਅਤ ਹਨ ਤੇ ਜੋ ਲੋਕ ਆਪਣੀ ਆਵਾਜ਼ ਚੁੱਕ ਰਹੇ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਇਸ ਨੂੰ ਦੇਸ਼ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤਤਕਾਲ ਸੰਸਥਾਵਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਸੀ.ਬੀ.ਆਈ. ਉਨ੍ਹਾਂ ਬੀਜੇਪੀ ਨੇਤਾਵਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਚਿੱਟ ਫੰਡ ਕੰਪਨੀਆਂ ਤੋਂ ਪੈਸਾ ਲਿਆ ਸੀ?'
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ, 'ਰਵਿੰਦਰ ਨਾਥ ਟੈਗੋਰ ਦੇ ਨੋਬੇਲ ਪੁਰਸਕਾਰ ਦੀ 2004 ਦੀ ਚੋਰੀ ਦੀ ਕੀ ਹੋਇਆ? ਸਿੰਗਰ ਮਾਮਲੇ ਦਾ ਕੀ ਹੋਇਆ? ਨੰਦੀਗ੍ਰਾਮ ਹਿੰਸਾ ਮਾਮਲੇ ਦਾ ਕੀ ਹੋਇਆ? ਮੈਂ ਮੋਦੀ ਭਰਾ, ਅਮਿਤ ਸ਼ਾਹ ਸਾਹਮਣੇ ਦਲੀਲ ਦੇ ਰਿਹਾਂ ਹਾਂ ਕਿ ਕਿਰਪਾ ਸੀ.ਬੀ.ਆਈ. ਨੂੰ ਟੈਗੋਰ ਦੇ ਨੋਬੇਲ ਦਾ ਪਤਾ ਲਗਾਉਣ ਲਈ ਕਹਿਣ।'
ਵੀ.ਐੱਚ.ਪੀ. ਦਾ ਵੱਡਾ ਐਲਾਨ, '4 ਮਹੀਨੇ ਤਕ ਨਹੀਂ ਕਰਾਂਗੇ ਰਾਮ ਮੰਦਰ ਲਈ ਅੰਦੋਲਨ'
NEXT STORY