ਇੰਟਰਨੈਸ਼ਨਲ ਡੈਸਕ- ਨਿਊਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਤਿਹਾੜ ਜੇਲ੍ਹ ’ਚ ਬੰਦ ਸਟੂਡੈਂਟ ਐਕਟੀਵਿਸਟ ਉਮਰ ਖ਼ਾਲਿਦ ਨੂੰ ਹੱਥੀਂ ਲਿਖੀ ਇਕ ਚਿੱਠੀ ਭੇਜੀ ਹੈ। ਜੇ.ਐੱਨ.ਯੂ. ਦੇ ਸਾਬਕਾ ਵਿਦਿਆਰਥੀ ’ਤੇ ਯੂ.ਏ.ਪੀ.ਏ. ਕਾਨੂੰਨ ਤਹਿਤ ਮਾਮਲਾ ਚੱਲ ਰਿਹਾ ਹੈ। ਇਹ ਚਿੱਠੀ ਮਮਦਾਨੀ ਦੇ 1 ਜਨਵਰੀ, 2026 ਨੂੰ ਮੇਅਰ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਾਹਮਣੇ ਆਈ ਹੈ।
ਇਸ ਚਿੱਠੀ ਵਿਚ ਮਮਦਾਨੀ ਨੇ ਉਮਰ ਲਈ ਇਕਜੁੱਟਤਾ ਅਤੇ ਸਮਰਥਨ ਪ੍ਰਗਟਾਇਆ। ਮਮਦਾਨੀ ਨੇ ਲਿਖਿਆ , ‘‘ਡੀਅਰ ਉਮਰ, ਮੈਂ ਹਮੇਸ਼ਾ ਤੁਹਾਡੇ ਉਨ੍ਹਾਂ ਸ਼ਬਦਾਂ ਨੂੰ ਯਾਦ ਕਰਦਾ ਹਾਂ, ਜਿਨ੍ਹਾਂ ’ਚ ਤੁਸੀਂ ਕੁੜੱਤਣ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇਣ ਦੀ ਗੱਲ ਕਹੀ ਸੀ। ਤੁਹਾਡੇ ਮਾਤਾ-ਪਿਤਾ ਨੂੰ ਮਿਲ ਕੇ ਖੁਸ਼ੀ ਹੋਈ। ਸਾਨੂੰ ਤੁਹਾਡੀ ਚਿੰਤਾ ਹੈ।’’
ਇਹ ਵੀ ਪੜ੍ਹੋ- 6.4 ਦੇ ਭੂਚਾਲ ਨਾਲ ਕੰਬ ਗਈ ਧਰਤੀ ! ਘੱਟੋ-ਘੱਟ 2 ਲੋਕਾਂ ਦੀ ਗਈ ਜਾਨ
ਜ਼ੋਹਰਾਨ ਮਮਦਾਨੀ ਦੀ ਇਹ ਚਿੱਠੀ ਦਸੰਬਰ, 2025 ਵਿਚ ਖ਼ਾਲਿਦ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਸੌਂਪੀ ਗਈ ਸੀ। ਖ਼ਾਲਿਦ ਦੀ ਦੋਸਤ ਬਨੋਜਯੋਤਸਨਾ ਲਾਹਿੜੀ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁੱਕਰਵਾਰ ਨੂੰ ਨਿਊਯਾਰਕ ਸਿਟੀ ਦੇ ਮੇਅਰ ਵੱਲੋਂ ‘ਚਿੱਠੀ’ ਲਿਖਣ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ। ਪਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗਾ।
8 ਅਮਰੀਕੀ ਸੰਸਦ ਮੈਂਬਰਾਂ ਨੇ ਲਿਖੀ ਚਿੱਠੀ
ਮਮਦਾਨੀ ਤੋਂ ਬਾਅਦ ਹੁਣ 8 ਅਮਰੀਕੀ ਸੰਸਦ ਮੈਂਬਰ ਖ਼ਾਲਿਦ ਦੇ ਸਮਰਥਨ ਵਿਚ ਆ ਗਏ ਹਨ। ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਖ਼ਾਲਿਦ ਦੇ ਕੇਸ ਦੀ ਸੁਣਵਾਈ ਕਰਨ ਦੀ ਮੰਗ ਕਰਦਿਆਂ ਚਿੱਠੀ ਲਿਖੀ। ਹਾਊਸ ਰੂਲਜ਼ ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਟਾਮ ਲੈਂਟੋਸ ਹਿਊਮਨ ਰਾਈਟਸ ਕਮੇਟੀ' ਦੇ ਕੋ-ਪ੍ਰੈਜ਼ੀਡੈਂਟ, ਡੈਮੋਕ੍ਰੇਟ ਜਿਮ ਮੈਕਗਵਰਨ ਨੇ ਕਿਹਾ ਕਿ ਖ਼ਾਲਿਦ ਨੂੰ ਜ਼ਮਾਨਤ ਦਿੱਤੀ ਜਾਵੇ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
NEXT STORY