ਨੈਸ਼ਨਲ ਡੈਸਕ- ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਸੋਮਵਾਰ ਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਖ਼ਬਰ ਉਦੋਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਇਸ ਅਹੁਦੇ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦੇ ਨਾਲ ਹੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਵੀ ਆਚਾਰੀਆ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਕਾਰਵਾਈ ਕਿੰਨਰ ਅਖਾੜੇ ਦੇ ਸੰਸਥਾਪਕ ਅਜੈ ਦਾਸ ਨੇ ਕੀਤੀ। ਮਮਤਾ ਕੁਲਕਰਨੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਕੇ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਉਹ ਕਹਿ ਰਹੀ ਹੈ,''ਮੈਂ ਮਹਾਮੰਡਲੇਸ਼ਵਰ, ਯਮਾਈ ਮਮਤਾ ਨੰਦ ਗਿਰੀ, ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹਾਂ। ਅੱਜ ਕਿੰਨਰ ਅਖਾੜੇ ਜਾਂ ਦੋਵੇਂ ਅਖਾੜਿਆਂ ਦਰਮਿਆਨ ਮੈਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ, ਇਸ ਲਈ ਮੈਂ ਇਹ ਅਸਤੀਫ਼ਾ ਦੇ ਰਹੀ ਹਾਂ। ਮੈਂ ਪਿਛਲੇ 25 ਸਾਲਾਂ ਤੋਂ ਸਾਧਵੀ ਸੀ ਅਤੇ ਮੈਂ ਅੱਗੇ ਵੀ ਸਾਧਵੀ ਹੀ ਰਹਾਂਗੀ।''
ਮਮਤਾ ਨੇ ਅੱਗੇ ਕਿਹਾ,''ਇਹ ਮਹਾਮੰਡਲੇਸ਼ਵਰ ਦਾ ਮੈਨੂੰ ਜੋ ਸਨਮਾਨ ਦਿੱਤਾ ਗਿਆ ਸੀ, ਉਹ ਇਕ ਤਰ੍ਹਾਂ ਦਾ ਉਹ ਸਨਮਾਨ ਹੁੰਦਾ ਹੈ, ਜਿਸ 'ਚ ਇਕ ਇਨਸਾਨ ਜਿਸ ਨੇ 25 ਸਾਲ ਸਵੀਮਿੰਗ ਕੀਤੀ ਹੋਵੇ, ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ ਬਾਅਦ ਜੋ ਬੱਚੇ ਸਵੀਮਿੰਗ ਕਰਨ ਆਉਣਗੇ, ਉਨ੍ਹਾਂ ਨੂੰ ਸਵੀਮਿੰਗ ਦਾ ਗਿਆਨ ਦੇਣਾ ਪਰ ਇਹ ਕੁਝ ਲੋਕਾਂ ਲਈ ਇਤਰਾਜ਼ਯੋਗ ਹੋ ਗਿਆ।'' ਮਮਤਾ ਨੇ ਕਿਹਾ,''ਬਾਲੀਵੁੱਡ ਤਾਂ ਮੈਂ 25 ਸਾਲ ਪਹਿਲਾਂ ਛੱਡ ਦਿੱਤਾ ਸੀ। ਮੈਂ ਆਪਣੇ ਆਪ ਗਾਇਬ ਰਹੀ ਨਹੀਂ ਤਾਂ ਮੇਕਅੱਪ ਤੋਂ, ਬਾਲੀਵੁੱਡ ਤੋਂ ਇੰਨਾ ਦੂਰ ਕੌਣ ਰਹਿੰਦਾ ਹੈ। ਮੇਰੀਆਂ ਕਾਫ਼ੀ ਚੀਜ਼ਾਂ 'ਤੇ ਲੋਕਾਂ ਦੀ ਪ੍ਰਤਿਕਿਰਿਆ ਹੈ ਕਿ ਮੈਂ ਇਹ ਕਿਉਂ ਕਰਦੀ ਹਾਂ, ਉਹ ਕਿਉਂ ਕਰਦੀ ਹਾਂ। ਨਾਰਾਇਣ ਤਾਂ ਸਭ ਸੰਪੰਨ ਹਨ। ਉਹ ਸਾਰੇ ਤਰ੍ਹਾਂ ਦੇ ਗਹਿਣੇ ਪਹਿਨ ਕੇ, ਧਾਰਨ ਕਰੇ ਮਹਾਯੋਗੀ ਹਨ, ਭਗਵਾਨ ਹਨ। ਕੋਈ ਦੇਵੀ-ਦੇਵਤਾ ਤੁਸੀਂ ਦੇਖੋਗੇ ਕਿਸੇ ਤਰ੍ਹਾਂ ਦੇ ਸ਼ਿੰਗਾਰ ਤੋਂ ਘੱਟ ਨਹੀਂ ਅਤੇ ਮੇਰੇ ਸਾਹਮਣੇ ਸਭ ਆਏ ਸਨ, ਸਾਰੇ ਇਸੇ ਸ਼ਿੰਗਾਰ 'ਚ ਆ ਗਏ ਸਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਤੋਂ ਪਹਿਲਾਂ ਮੰਗੀ ਮੰਨਤ, ਵੱਡੀ ਰਕਮ ਹੱਥ ਲੱਗੀ ਤਾਂ ਚੜ੍ਹਾਵਾਂਗੇ ਇਕ ਲੱਖ ਰੁਪਏ
NEXT STORY