ਨੈਸ਼ਨਲ ਡੈਸਕ : ਪੁਲਸ ਨੇ ਕੇਂਦਰੀ ਮੰਤਰੀ ਸੰਜੇ ਸੇਠ ਨੂੰ 50 ਲੱਖ ਰੁਪਏ ਦੀ ਫਿਰੌਤੀ ਦਾ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਦਰਅਸਲ ਮੁਲਜ਼ਮ ਨੇ ਆਪਣੀ ਧੀ ਦੇ ਦੋਸਤ ਨੂੰ ਫਸਾਉਣ ਲਈ ਕੇਂਦਰੀ ਮੰਤਰੀ ਨੂੰ ਪੈਸਿਆਂ ਦੀ ਮੰਗ ਕਰਨ ਵਾਲਾ ਮੈਸੇਜ ਭੇਜਿਆ ਸੀ। ਪੁਲਸ ਨੇ ਦੋਸ਼ੀ ਮਿਨਾਜੁਲ ਅੰਸਾਰੀ (46) ਨੂੰ ਰਾਂਚੀ ਨੇੜਿਓਂ ਗ੍ਰਿਫਤਾਰ ਕੀਤਾ ਹੈ।
ਸ਼ਿਕਾਇਤ ਤੋਂ ਬਾਅਦ ਡੀਸੀਪੀ ਨੇ ਕੀਤੀ ਸੀ ਮੁਲਾਕਾਤ
ਦੱਸਣਯੋਗ ਹੈ ਕਿ 6 ਦਸੰਬਰ ਦੀ ਸ਼ਾਮ ਨੂੰ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਸੀ। ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਡੀਸੀਪੀ ਨੇ ਉਸ ਨਾਲ ਮੁਲਾਕਾਤ ਕੀਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੈਸੇਜ ਭੇਜਣ ਵਾਲਾ ਨੰਬਰ ਰਾਂਚੀ ਤੋਂ ਕਾਂਕੇ ਦਾ ਸੀ।
ਇਹ ਵੀ ਪੜ੍ਹੋ : ਸ਼ਿਮਲਾ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਵਧੀ ਠੰਡ
ਝਾਰਖੰਡ ਦੇ ਡੀਜੀਪੀ ਨੂੰ ਵੀ ਕੀਤੀ ਗਈ ਸੀ ਸ਼ਿਕਾਇਤ
ਰੱਖਿਆ ਰਾਜ ਮੰਤਰੀ ਨੇ ਖੁਦ ਕਿਹਾ ਸੀ ਕਿ ਉਨ੍ਹਾਂ ਨੇ ਇਸ ਸਬੰਧੀ ਝਾਰਖੰਡ ਦੇ ਡੀਜੀਪੀ ਅਨੁਰਾਗ ਗੁਪਤਾ ਨੂੰ ਵੀ ਸ਼ਿਕਾਇਤ ਕੀਤੀ ਹੈ। ਸੇਠ ਨੇ ਕਿਹਾ ਕਿ ਪੁਲਸ ਪੂਰਾ ਸਹਿਯੋਗ ਕਰ ਰਹੀ ਹੈ। ਦੱਸਣਯੋਗ ਹੈ ਕਿ ਸੰਜੇ ਸੇਠ ਰਾਂਚੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ।
ਸ਼ਾਮ 4 ਵਜੇ ਆਇਆ ਸੀ ਧਮਕੀ ਭਰਿਆ ਮੈਸੇਜ
ਜਾਣਕਾਰੀ ਮੁਤਾਬਕ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੂੰ ਕਰੀਬ 4 ਵਜੇ ਉਨ੍ਹਾਂ ਦੇ ਮੋਬਾਈਲ 'ਤੇ ਧਮਕੀ ਭਰਿਆ ਮੈਸੇਜ ਆਇਆ ਸੀ। ਇਸ ਮੈਸੇਜ ਵਿਚ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ
NEXT STORY