ਸ਼ਿਮਲਾ (ਭਾਸ਼ਾ) : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਨੇੜਲੇ ਸੈਰ-ਸਪਾਟਾ ਕਸਬਿਆਂ ਕੁਫਰੀ ਅਤੇ ਫਾਗੂ ਵਿਚ ਐਤਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ, ਜਦੋਂਕਿ ਸੂਬੇ ਦੇ ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿਚ ਰੁਕ-ਰੁਕ ਕੇ ਜਾਰੀ ਬਰਫ਼ਬਾਰੀ ਨਾਲ ਆਲੇ-ਦੁਆਲੇ ਦੀਆਂ ਘਾਟੀਆਂ ਵਿਚ ਠੰਡ ਵਧ ਗਈ ਹੈ।
ਲਾਹੌਲ ਵਿਚ ਬਰਫ਼ ਦੀ ਪਤਲੀ ਚਾਦਰ ਵਿਛ ਗਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਸੜਕਾਂ 'ਤੇ ਕਾਫ਼ੀ ਤਿਲਕਣ ਹੋ ਗਈ ਹੈ। ਉੱਚੇ ਪਹਾੜੀ ਰਾਹਾਂ ਅਤੇ ਹੋਰ ਉੱਚਾਈ ਵਾਲੇ ਕਬਾਇਲੀ ਖੇਤਰਾਂ ਵਿਚ ਵੀ ਤਾਜ਼ਾ ਬਰਫ਼ਬਾਰੀ ਹੋਈ। ਮੌਸਮ ਵਿਗਿਆਨ ਕੇਂਦਰ ਨੇ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਹੋਰ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਰਾਜ ਭਰ ਵਿਚ ਘੱਟੋ-ਘੱਟ ਤਾਪਮਾਨ ਵਿਚ ਕੁਝ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਉੱਚਾਈ ਵਾਲੇ ਕਬਾਇਲੀ ਇਲਾਕਿਆਂ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਤਾਬੋ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 13.1 ਡਿਗਰੀ ਸੈਲਸੀਅਸ, ਕੁਕੁਮਸੇਰੀ 'ਚ ਜ਼ੀਰੋ ਤੋਂ 6.9 ਡਿਗਰੀ, ਕਲਪਾ 'ਚ ਜ਼ੀਰੋ ਤੋਂ 3.3 ਡਿਗਰੀ, ਰੇਕਾਂਗ ਪੀਓ 'ਚ ਜ਼ੀਰੋ ਤੋਂ 1 ਡਿਗਰੀ ਅਤੇ ਨਾਰਕੰਡਾ 'ਚ ਜ਼ੀਰੋ ਤੋਂ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਹੋਰ ਥਾਵਾਂ 'ਤੇ ਪਾਰਾ ਠੰਢ ਦੇ ਨੇੜੇ-ਤੇੜੇ ਰਿਹਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : 9 ਜ਼ਿਲ੍ਹਿਆਂ 'ਚ 9 ਦਸੰਬਰ ਤਕ ਬੰਦ ਰਹੇਗਾ ਇੰਟਰਨੈੱਟ
ਸਿਓਬਾਗ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ, ਬਜੌਰਾ 'ਚ 0.1 ਡਿਗਰੀ, ਮਨਾਲੀ 'ਚ 0.2 ਡਿਗਰੀ, ਕੁਫਰੀ 'ਚ 0.4 ਡਿਗਰੀ, ਸੋਲਨ 'ਚ 0.5 ਡਿਗਰੀ, ਊਨਾ 'ਚ 1 ਡਿਗਰੀ ਅਤੇ ਸ਼ਿਮਲਾ 'ਚ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਹੇਠਾਂ ਰਿਹਾ। ਊਨਾ ਵਿਚ ਸਭ ਤੋਂ ਵੱਧ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੋਮਵਾਰ ਤੱਕ ਮੌਸਮ ਵਿਭਾਗ ਨੇ ਲਾਹੌਲ ਅਤੇ ਸਪਿਤੀ, ਚੰਬਾ, ਕਿਨੌਰ, ਕਾਂਗੜਾ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਮੀਂਹ ਅਤੇ ਦਰਮਿਆਨੀ ਬਰਫ਼ਬਾਰੀ ਅਤੇ ਸੋਲਨ, ਸਿਰਮੌਰ, ਊਨਾ, ਬਿਲਾਸਪੁਰ, ਮੰਡੀ ਅਤੇ ਹਮੀਰਪੁਰ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਤਿੰਨ ਤੋਂ ਚਾਰ ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੱਕ ਮੰਡੀ ਦੀ ਬਿਲਾਸਪੁਰ ਅਤੇ ਬਲਾਹ ਘਾਟੀ ਦੇ ਭਾਖੜਾ ਡੈਮ ਭੰਡਾਰ ਖੇਤਰ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਦੀ 'ਯੈਲੋ' ਚਿਤਾਵਨੀ ਜਾਰੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੈਸਟੋਰੈਂਟ ’ਚ ਸ਼ਾਕਾਹਾਰੀ ਪਰਿਵਾਰ ਨੂੰ ਮਾਸਾਹਾਰੀ ਭੋਜਨ ਪਰੋਸਣ ’ਤੇ ਹੰਗਾਮਾ
NEXT STORY