ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਮੁਹੰਮਦ ਆਲੀਆਨ ਉਰਫ਼ ਬੀ.ਜੇ. (BJ) ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਹੰਮਦ ਆਲੀਆਨ ਉਹ ਵਿਅਕਤੀ ਹੈ ਜਿਸ ਨੇ 16 ਜਨਵਰੀ ਦੀ ਰਾਤ ਨੂੰ ਘਰ 'ਚ ਦਾਖਲ ਹੋ ਕੇ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕੀਤਾ ਸੀ।
ਬਾਰ 'ਚ ਕਰਦਾ ਸੀ ਹਾਊਸਕੀਪਿੰਗ ਦਾ ਕੰਮ
ਮੁਲਜ਼ਮ ਦੀ ਪਛਾਣ ਮੁਹੰਮਦ ਆਲੀਆਨ ਉਰਫ਼ ਬੀ. ਜੇ. ਵਜੋਂ ਹੋਈ ਹੈ। ਫੜੇ ਜਾਣ ਤੋਂ ਬਾਅਦ ਉਸ ਨੇ ਪੁਲਸ ਕੋਲ ਕਬੂਲ ਕੀਤਾ ਕਿ ਉਹ ਹੀ ਸੀ, ਜੋ ਸੈਫ ਅਤੇ ਕਰੀਨਾ ਦੇ ਘਰ ਵਿਚ ਦਾਖਲ ਹੋਇਆ ਸੀ ਅਤੇ ਉਸ ਨੇ ਹੀ ਸੈਫ 'ਤੇ ਹਮਲਾ ਕੀਤਾ ਸੀ। ਮੁੰਬਈ ਪੁਲਸ ਦੀ ਟੀਮ ਨੇ ਉਸ ਨੂੰ ਠਾਣੇ ਦੇ ਲੇਬਰ ਕੈਂਪ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਠਾਣੇ ਵਿਚ Ricky's ਬਾਰ ਵਿਚ ਹਾਊਸਕੀਪਿੰਗ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਸ਼ਰਧਾ ਮਿਸ਼ਰਾ ਨੇ ਜਿੱਤੀ Sa Re Ga Ma Pa ਦੀ ਟਰਾਫੀ, ਕਿਹਾ- 'ਸੁਪਨਾ ਪੂਰਾ ਹੋਇਆ'
ਬਚਣ ਲਈ ਦੱਸਿਆ ਨਕਲੀ ਨਾਂ
ਵਿਲੇ ਪਾਰਲੇ ਥਾਣੇ ਦੇ ਅਧਿਕਾਰੀਆਂ ਨੇ ਉਸ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਠਾਣੇ ਤੋਂ ਫੜਿਆ ਗਿਆ ਦੋਸ਼ੀ ਉਹੀ ਵਿਅਕਤੀ ਹੈ ਜੋ ਸੈਫ ਅਲੀ ਖਾਨ 'ਤੇ ਹਮਲੇ ਲਈ ਲੋੜੀਂਦਾ ਸੀ। ਹੁਣ ਉਸ ਨੂੰ ਬਾਂਦਰਾ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਫੜੇ ਜਾਣ ਤੋਂ ਬਚਣ ਲਈ ਹਮਲਾਵਰ ਨੇ ਆਪਣਾ ਝੂਠਾ ਨਾਂ ‘ਵਿਜੇ ਦਾਸ’ ਦੱਸ ਦਿੱਤਾ। ਹਮਲਾਵਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਵਿਚ ਕੈਦ ਸੈਫ ਅਲੀ ਖਾਨ ਦੇ ਪੋਸਟਰ ਉਸ ਦੇ ਘਰ ਦੀਆਂ ਪੌੜੀਆਂ ਤੋਂ ਉਤਰਦੇ ਹੋਏ ਮੁੰਬਈ ਅਤੇ ਆਸਪਾਸ ਥਾਵਾਂ 'ਤੇ ਲਗਾਏ ਗਏ ਸਨ।
16 ਜਨਵਰੀ ਦੀ ਰਾਤ ਨੂੰ ਹੋਇਆ ਸੀ ਹਮਲਾ
16 ਜਨਵਰੀ ਨੂੰ ਸਵੇਰੇ 2 ਵਜੇ ਦੇ ਕਰੀਬ ਇਕ ਅਣਪਛਾਤਾ ਵਿਅਕਤੀ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਸੀ, ਜਿਸ ਨੂੰ ਸੈਫ ਦੇ ਘਰ ਦੀ ਮਹਿਲਾ ਸਟਾਫ ਨੇ ਦੇਖਿਆ ਅਤੇ ਅਲਾਰਮ ਲਗਾ ਦਿੱਤਾ। ਆਵਾਜ਼ ਸੁਣ ਕੇ ਜਦੋਂ ਸੈਫ ਅਲੀ ਖਾਨ ਆਏ ਤਾਂ ਉਸ ਵਿਅਕਤੀ ਨਾਲ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਉਸ ਨੇ ਅਦਾਕਾਰ ਨੂੰ ਚਾਕੂ ਮਾਰ ਦਿੱਤਾ। ਹਮਲਾਵਰ ਨੇ ਸੈਫ 'ਤੇ ਚਾਕੂ ਨਾਲ 6 ਵਾਰ ਹਮਲਾ ਕੀਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਚਾਕੂ ਦਾ ਇਕ ਹਿੱਸਾ ਅਦਾਕਾਰ ਦੀ ਰੀੜ੍ਹ ਦੀ ਹੱਡੀ ਦੇ ਕੋਲ ਵੀ ਫਸ ਗਿਆ। ਸੈਫ ਅਲੀ ਖਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ। ਹੁਣ ਅਦਾਕਾਰ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਕਰਜ਼ਾ ਨਾ ਮੋੜਨ 'ਤੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਿਰ 'ਚ ਮਾਰੀ ਗੋਲੀ, ਤਲਾਬ 'ਚ ਸੁੱਟ'ਤੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਧਾ ਮਿਸ਼ਰਾ ਨੇ ਜਿੱਤੀ Sa Re Ga Ma Pa ਦੀ ਟਰਾਫੀ, ਕਿਹਾ- 'ਸੁਪਨਾ ਪੂਰਾ ਹੋਇਆ'
NEXT STORY