ਨਵੀਂ ਦਿੱਲੀ : ਬਾਹਰੀ ਉੱਤਰੀ ਦਿੱਲੀ ਵਿਚ ਕਥਿਤ ਤੌਰ 'ਤੇ ਆਪਣੇ ਕਿਰਾਏਦਾਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮਕਾਨ ਮਾਲਕ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ 17 ਜਨਵਰੀ ਨੂੰ ਅਲੀਪੁਰ ਇਲਾਕੇ ਦੇ ਇਕ ਛੱਪੜ 'ਚੋਂ ਇਕ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਰਾਕੇਸ਼ (29) ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਗੋਲੀ ਲੱਗੀ ਸੀ ਅਤੇ ਨਜ਼ਦੀਕੀ ਇਮਾਰਤ ਦੀ ਛੱਤ 'ਤੇ ਖੂਨ ਦੇ ਧੱਬੇ ਪਾਏ ਗਏ ਸਨ, ਜਿਸ ਨੂੰ ਅੰਸ਼ਕ ਤੌਰ 'ਤੇ ਸਾਫ਼ ਕੀਤਾ ਗਿਆ ਸੀ। ਇਕ ਖਾਲੀ ਗੋਲੀ ਵੀ ਮਿਲੀ ਹੈ।
ਪੈਸਿਆਂ ਨੂੰ ਲੈ ਕੇ ਹੋਇਆ ਸੀ ਵਿਵਾਦ
ਪੁਲਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਕੇਸ਼ ਨੂੰ ਛੱਤ 'ਤੇ ਗੋਲੀ ਮਾਰ ਕੇ ਉਸ ਦੀ ਲਾਸ਼ ਛੱਪੜ 'ਚ ਸੁੱਟ ਦਿੱਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਤੁਰੰਤ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਮ੍ਰਿਤਕ ਦੀ ਮਾਂ ਭਗਵਤੀ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਰਾਕੇਸ਼ ਉਸ ਦਿਨ ਆਪਣੇ ਮਕਾਨ ਮਾਲਕ ਦੇ ਲੜਕੇ ਗੋਵਿੰਦ ਬੱਲਭ ਨਾਲ ਘਰੋਂ ਚਲਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਉਨ੍ਹਾਂ ਵਿਚਕਾਰ ਚੱਲ ਰਹੇ ਜਾਇਦਾਦ ਅਤੇ ਵਿੱਤੀ ਵਿਵਾਦ ਦਾ ਵੀ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਜਿਸ ਇਮਾਰਤ ਵਿਚ ਇਹ ਘਟਨਾ ਵਾਪਰੀ, ਉਸ ਦੇ ਮਾਲਕ ਗੋਵਿੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : TMC ਸਾਂਸਦ ਨੇ ਸਵਿਗੀ ਤੋਂ ਵਾਪਸ ਮੰਗੇ 1220 ਰੁਪਏ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ, ਜਾਣੋ ਪੂਰਾ ਮਾਮਲਾ
5 ਲੱਖ ਰੁਪਏ ਦਾ ਲਿਆ ਸੀ ਕਰਜ਼ਾ
ਪੁੱਛਗਿੱਛ ਦੌਰਾਨ ਗੋਵਿੰਦ ਨੇ ਕਬੂਲ ਕੀਤਾ ਕਿ ਜੁਰਮ ਦਾ ਕਾਰਨ ਪੈਸਿਆਂ ਦਾ ਝਗੜਾ ਸੀ। ਪੁਲਸ ਨੇ ਦੱਸਿਆ ਕਿ ਰਾਕੇਸ਼ ਨੇ ਗੋਵਿੰਦ ਤੋਂ 5 ਲੱਖ ਰੁਪਏ ਅਤੇ ਇਕ ਮਰਸੀਡੀਜ਼ ਕਾਰ ਲਈ ਸੀ ਪਰ ਵਾਅਦਾ ਕੀਤੇ ਹੋਏ ਪੈਸੇ ਵਾਪਸ ਨਹੀਂ ਕਰ ਸਕਿਆ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਅਖੀਰ ਕਤਲ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਹਥਿਆਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਗੋਵਿੰਦ ਨੇ ਛੱਪੜ ਵਿਚ ਸੁੱਟਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਬੇ ਨਹੀਂ ਭੇਜ ਰਹੇ IPS ਅਧਿਕਾਰੀ, ਗ੍ਰਹਿ ਮੰਤਰਾਲਾ ਨੇ 234 ਅਹੁਦਿਆਂ ਨੂੰ ਭਰਨ ਲਈ ਅਪਨਾਇਆਂ ਸਖ਼ਤ ਰੁਖ਼
NEXT STORY