ਨੈਸ਼ਨਲ ਡੈਸਕ- ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਬੇਰਹਿਮ ਨਰਸਰੀ ਸੰਚਾਲਕ ਨੇ 8 ਸਾਲ ਦੇ ਮੁੰਡੇ ਨੂੰ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਕੀਤੀ। ਮਾਸੂਮ ਮੁੰਡਾ ਰੋਂਦਾ ਰਿਹਾ ਪਰ ਉਸ ਨੂੰ ਦਇਆ ਨਹੀਂ ਆਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਮਾਸੂਮ ਰੋਂਦਾ-ਬਿਲਖਦਾ ਰਿਹਾ ਅਤੇ ਆਲੇ-ਦੁਆਲੇ ਤੋਂ ਲੰਘਣ ਵਾਲੇ ਲੋਕਾਂ ਨੂੰ ਖ਼ੁਦ ਨੂੰ ਬਚਾਉਣ ਦੀ ਗੁਹਾਰ ਲਾ ਰਿਹਾ ਸੀ। ਬੋਲ ਰਿਹਾ ਸੀ ਕਿ ਅੰਕਲ ਪਲੀਜ਼ ਬਚਾ ਲਓ ਪਰ ਬੇਰਹਿਮ ਨਰਸਰੀ ਸੰਚਾਲਕ ਉਸ ਨੂੰ ਕੁੱਟਦਾ ਰਿਹਾ। ਕੁਝ ਲੋਕਾਂ ਨੇ ਇਸ ਦਾ ਵੀਡੀਓ ਵੀ ਬਣਾਇਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਉਹ ਬੱਚੇ ਨੂੰ ਉੱਥੋਂ ਛੁਡਵਾ ਕੇ ਲੈ ਗਈ। ਕੈਂਟ ਥਾਣੇ ਵਿਚ ਦੋਸ਼ੀ ਅਤੇ ਉਸ ਦੇ ਪੁੱਤਰ ਖਿਲਾਫ਼ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਤ, ਕਰੇਨ ਦੀ ਮਦਦ ਨਾਲ ਕਾਰ 'ਚੋਂ ਕੱਢੀਆਂ ਲਾਸ਼ਾਂ
ਕੀ ਹੈ ਪੂਰਾ ਮਾਮਲਾ?
ਦਰਅਸਲ ਕਾਂਧਰਪੁਰ ਵਾਸੀ ਪਿੰਟੂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ 8 ਸਾਲ ਦਾ ਪੁੱਤਰ ਆਦਰਸ਼ ਸ਼ਰਮਾ ਅਚਾਨਕ ਘਰ 'ਚੋਂ ਗਾਇਬ ਹੋ ਗਿਆ। ਕਾਫੀ ਦੇਰ ਤੱਕ ਉਸ ਦੀ ਭਾਲ ਕੀਤੀ ਪਰ ਕਿਤੇ ਵੀ ਪਤਾ ਨਹੀਂ ਲੱਗਾ। ਸ਼ਾਮ ਕਰੀਬ 5 ਵਜੇ ਕੁਝ ਲੋਕਾਂ ਨੇ ਦੱਸਿਆ ਕਿ ਪਿੰਡ ਉਮਰਸੀਆ ਸਥਿਤ ਪੁਸ਼ਪਾਂਜਲੀ ਰੋਜ਼ ਨਰਸਰੀ ਦੇ ਮਾਲਕ ਰੋਹਿਤ ਟੰਡਨ ਅਤੇ ਉਸ ਦੇ ਪੁੱਤਰ ਨੇ ਆਦਰਸ਼ ਨੂੰ ਰੱਸੀ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਹੋਇਆ ਹੈ। ਇਹ ਸੁਣ ਕੇ ਪਿੰਟੂ ਨਰਸਰੀ ਵੱਲ ਭੱਜਿਆ ਅਤੇ ਉੱਥੇ ਪਹੁੰਚ ਕੇ ਦੇਖਿਆ ਕਿ ਰੋਹਿਤ ਟੰਡਨ ਉਸ ਦੇ ਮੁੰਡੇ ਨੂੰ ਰੱਸੀ ਨਾਲ ਬੰਨ੍ਹ ਕੇ ਚੱਪਲਾਂ ਨਾਲ ਕੁੱਟ ਰਿਹਾ ਸੀ। ਉਸ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਆਦਰਸ਼ ਨੂੰ ਉਥੋਂ ਛੁਡਵਾਇਆ।
ਪੁਲਸ ਦੋਸ਼ੀ ਨੂੰ ਥਾਣੇ ਲੈ ਕੇ ਪਹੁੰਚੀ। ਪੁਲਸ ਨੇ FIR ਦਰਜ ਕਰਨ ਮਗਰੋਂ ਉਸ ਦਾ ਚਾਲਾਨ ਕਰ ਕੇ ਛੱਡ ਦਿੱਤਾ। ਬੱਚੇ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕ ਪੁੱਛ ਰਹੇ ਹਨ ਕਿ ਭਾਈ ਸਾਹਿਬ ਕੀ ਹੋ ਰਿਹਾ ਹੈ? ਬੱਚੇ ਨੂੰ ਕਿਉਂ ਕੁੱਟ ਰਹੇ ਹੋ? ਤਾਂ ਦੋਸ਼ੀ ਜਵਾਬ ਦੇ ਰਿਹਾ ਹੈ ਕਿ ਇਸ ਦਾ ਕਤਲ ਕਰ ਦੇਵਾਂਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕੇਗੀ ਸਰਕਾਰ
NEXT STORY