ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਔਰਤ ਵੱਲੋਂ ਗੱਲਬਾਤ ਬੰਦ ਕਰਨ 'ਤੇ ਗੁੱਸੇ 'ਚ ਆਏ ਇਕ ਵਿਅਕਤੀ ਨੇ ਉਸ ਦੇ ਫਲੈਟ ਨੂੰ ਅੱਗ ਲਗਾ ਦਿੱਤੀ। ਇਸ ਮਾਮਲੇ 'ਚ 32 ਸਾਲਾ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕਨਾੜੀਆ ਪੁਲਸ ਥਾਣਾ ਮੁਖੀ ਕੇ.ਪੀ. ਯਾਦਵ ਨੇ ਦੱਸਿਆ ਕਿ ਮੁਲਜ਼ਮ ਤਰੁਣ ਧਕੇਤਾ 3 ਫਰਵਰੀ ਦੀ ਰਾਤ ਨੂੰ ਔਰਤ ਦੇ ਫਲੈਟ ਦਾ ਤਾਲਾ ਤੋੜ ਕੇ ਉਸ ਦੇ ਫਲੈਟ ਨੂੰ ਅੱਗ ਦੇ ਹਵਾਲੇ ਕਰਨ ਦੇ ਦੋਸ਼ 'ਚ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੇ ਆਧਾਰ 'ਤੇ ਮੁਲਜ਼ਮ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੀ ਪੁਸ਼ਟੀ ਹੋ ਗਈ ਹੈ। ਉਸ ਨੇ ਇਹ ਕਾਂਡ ਉਦੋਂ ਕੀਤਾ, ਜਦੋਂ ਔਰਤ ਕਿਸੇ ਦੇ ਜਨਮਦਿਨ ਦੀ ਪਾਰਟੀ 'ਤੇ ਗਈ ਹੋਈ ਸੀ। ਪੁਲਸ ਅਤੇ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਸੀ।
ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ
ਉਨ੍ਹਾਂ ਅੱਗੇ ਦੱਸਿਆ ਕਿ 34 ਸਾਲਾ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਤਰੁਣ ਉਸ ਦਾ ਜਾਣ-ਪਛਾਣ ਵਾਲਾ ਹੈ। ਇਸ ਦੌਰਾਨ ਜਦੋਂ ਔਰਤ ਨੇ ਤਰੁਣ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤਾਂ ਗੁੱਸੇ 'ਚ ਆ ਕੇ ਉਸ ਨੇ ਉਸ ਨੂੰ ਬਰਬਾਦ ਕਰ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਫਲੈਟ ਨੂੰ ਅੱਗ ਲਗਾਉਣ ਬਾਰੇ ਵੀ ਫੋਨ ਕਰ ਕੇ ਦੱਸਿਆ ਸੀ। ਪੁਲਸ ਨੇ ਉਸ ਨੂੰ ਕਾਬੂ ਕਰ ਕੇ ਧਾਰਾ 457 ਤੇ 436 ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 2 ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
'ਭਾਜਪਾ 370 ਤਾਂ NDA 400 ਪਾਰ', PM ਮੋਦੀ ਨੇ ਤੀਜੇ ਕਾਰਜਕਾਲ ਲਈ ਰੱਖਿਆ ਟੀਚਾ
NEXT STORY