ਕੋਟਾ (ਭਾਸ਼ਾ)- ਰਾਜਸਥਾਨ ਦੇ ਕੋਟਾ 'ਚ ਇਲਾਜ ਦੌਰਾਨ ਬ੍ਰੇਨ ਡੈੱਡ ਐਲਾਨੇ ਗਏ 50 ਸਾਲਾ ਇਕ ਵਿਅਕਤੀ ਦੇ ਅੰਗ ਦਾਨ ਕਰਨ ਨਾਲ ਜੈਪੁਰ ਅਤੇ ਜੋਧਪੁਰ 'ਚ ਤਿੰਨ ਰੋਗੀਆਂ ਨੂੰ ਨਵਾਂ ਜੀਵਨ ਮਿਲਿਆ। ਝਾਲਾਵਾੜ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ਿਵ ਭਗਵਾਨ ਸ਼ਰਮਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ 18 ਫਰਵਰੀ ਨੂੰ ਭੂਰੀਆ ਨਾਮੀ ਵਿਅਕਤੀ ਨੂੰ ਘਰ ਦੀ ਛੱਤ ਤੋਂ ਡਿੱਗਣ ਤੋਂ ਬਾਅਦ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ। ਇਲਾਜ ਦੌਰਾਨ 24 ਫਰਵਰੀ ਨੂੰ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਝਾਲਾਵਾੜ ਦੇ ਮੁੱਖ ਡਾਕਟਰ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾਕਟਰ ਸਾਜਿਦ ਖਾਨ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਸੂਬਾ ਸਰਕਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦੇ ਸਮੇਂ ਬੇਹੋਸ਼ ਹੋ ਕੇ ਡਿੱਗੇ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਅਤੇ ਐਡੀਸ਼ਨਲ ਮੁੱਖ ਸਕੱਤਰ (ਸਿਹਤ) ਸ਼ੁਭਰਾ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਨੂੰ ਅੰਗ ਦਾਨ ਦੀ ਮਨਜ਼ੂਰੀ ਲੈਣ ਲਈ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ। ਡਾਕਟਰ ਸ਼ਰਮਾ ਨੇ ਦੱਸਿਆ ਕਿ ਭੂਰੀਆ ਦਾ ਲਿਵਰ ਅਤੇ ਕਿਡਨੀ ਦਾਨ ਕਰਨ ਲਈ ਉਨ੍ਹਾਂ ਦੀ ਪਤਨੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਮੈਡੀਕਲ ਕਾਲਜ ਨੂੰ ਅੰਗ ਪ੍ਰਾਪਤੀ ਲਈ ਇਕ ਸਰਟੀਫਿਕੇਟ ਜਾਰੀ ਕੀਤਾ ਗਿਆ ਅਤੇ ਐਤਵਾਰ ਨੂੰ ਭੂਰੀਆ ਦੇ ਲਿਵਰ, ਕਿਡਨੀ ਅਤੇ ਕਾਰਨੀਆ ਕੱਢ ਲਏ ਗਏ। ਉਨ੍ਹਾਂ ਦੱਸਿਆ ਕਿ ਇਕ ਗੁਰਦਾ ਅਤੇ ਲਿਵਰ ਸਵਾਈ ਮਾਨ ਸਿੰਘ ਹਸਪਤਾਲ ਅਤੇ ਦੂਜਾ ਗੁਰਦਾ ਏਮਜ਼, ਜੋਧਪੁਰ ਨੂੰ ਭੇਜਿਆ ਗਿਆ। ਝਾਲਾਵਾੜ ਦੇ ਸੀ.ਐੱਮ.ਐੱਚ.ਓ. ਡਾ. ਖਾਨ ਨੇ ਕਿਹਾ ਕਿ ਇਨ੍ਹਾਂ ਅੰਗਾਂ ਨੂੰ ਲੋੜਵੰਦ ਮਰੀਜ਼ਾਂ ਤੱਕ ਤੁਰੰਤ ਪਹੁੰਚਾਉਣ ਲਈ ਆਵਾਜਾਈ ਪੁਲਸ ਨੇ ਤਾਲਮੇਲ ਕਰ ਕੇ ਇਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਅਤੇ ਐਤਵਾਰ ਨੂੰ ਅੰਗਾਂ ਨੂੰ ਚਾਰ ਐਂਬੂਲੈਂਸ ਨਾਲ ਜੋਧਪੁਰ ਅਤੇ ਜੋਧਪੁਰ ਭੇਜਿਆ ਗਿਆ। ਸੀ.ਐੱਮ.ਐੱਚ.ਓ. ਨੇ ਕਿਹਾ ਕਿ ਐਤਵਾਰ ਰਾਤ ਨੂੰ 2 ਹਸਪਤਾਲਾਂ 'ਚ ਤਿੰਨ ਮਰੀਜ਼ਾਂ ਨੂੰ ਅੰਗ ਟਰਾਂਸਪਲਾਂਟ ਕੀਤੇ ਗਏ, ਜਿਸ ਨਾਲ ਉਨ੍ਹਾਂ ਨੂੰ ਨਵਾਂ ਜੀਵਨ ਮਿਲ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਤੀ ਆਯੋਗ ਦੇ CEO ਦਾ ਵੱਡਾ ਬਿਆਨ, ਕਿਹਾ-ਭਾਰਤ 'ਚ ਗ਼ਰੀਬੀ 5 ਫ਼ੀਸਦੀ ਤੋਂ ਹੋਈ ਘੱਟ, ਦੇਸ਼ ਕਰ ਰਿਹਾ ਤਰੱਕੀ
NEXT STORY