ਉਜੈਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ 'ਚ ਮੋਬਾਇਲ ਫ਼ੋਨ ਦੀ ਬੈਟਰੀ 'ਚ ਵਿਸਫ਼ੋਟ ਹੋਣ ਕਾਰਨ 68 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਉਸ ਦਾ ਚਿਹਰਾ ਅਤੇ ਸਰੀਰ ਦੇ ਹੋਰ ਉੱਪਰੀ ਹਿੱਸੇ ਗੰਭੀਰ ਰੂਪ ਨਾਲ ਝੁਲਸ ਗਏ ਸਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਬਡਨਗਰ ਕਸਬੇ 'ਚ ਵਾਪਰੀ ਅਤੇ ਫੋਰੈਂਸਿਕ ਮਾਹਿਰ ਇਸ ਦੀ ਜਾਂਚ ਕਰ ਰਹੇ ਹਨ।
ਬਡਨਗਰ ਥਾਣਾ ਇੰਚਾਰਜ ਮਨੀਸ਼ ਮਿਸ਼ਰਾ ਨੇ ਕਿਹਾ,''ਮ੍ਰਿਤਕ ਦੀ ਪਛਾਣ ਦਯਾਰਾਮ ਬੜੋਦ ਵਲੋਂ ਹੋਈ ਹੈ, ਜੋ ਆਪਣੇ ਦੋਸਤ ਨਾਲ ਕਿਸੇ ਜਗ੍ਹਾ ਜਾਣ ਵਾਲਾ ਸੀ ਪਰ ਜਦੋਂ ਬੜੋਦ ਨੇ ਫ਼ੋਨ ਨਹੀਂ ਚੁੱਕਿਆ ਤਾਂ ਉਸ ਦਾ ਦੋਸਤ ਉਸ ਦੇ ਘਰ ਗਿਆ ਅਤੇ ਉਸ ਨੂੰ ਮ੍ਰਿਤਕ ਵੇਖਿਆ। ਬੜੋਦ ਦੇ ਸਰੀਰ ਦੇ ਉੱਪਰੀ ਹਿੱਸੇ ਗੰਭੀਰ ਰੂਪ ਨਾਲ ਝੁਲਸੇ ਅਤੇ ਬਿਖਰੇ ਪਏ ਸਨ।'' ਉਨ੍ਹਾਂ ਕਿਹਾ ਕਿ ਲਾਸ਼ ਕੋਲ ਮੋਬਾਇਲ ਫ਼ੋਨ ਦੇ ਟੁਕੜੇ ਵੀ ਮਿਲੇ ਹਨ। ਅਧਿਕਾਰੀ ਨੇ ਕਿਹਾ ਕਿ ਘਰ 'ਚ ਕੋਈ ਹੋਰ ਵਿਸਫ਼ੋਟਕ ਸਮੱਗਰੀ ਨਹੀਂ ਮਿਲੀ। ਫੋਰੈਂਸਿਕ ਮਾਹਿਰ ਘਟਨਾ ਦੀ ਹਰ ਪਹਿਲੂ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਤੇ ਇਹ ਘਟਨਾ ਘਰ ਕੋਲੋਂ ਲੰਘ ਰਹੀ ਹਾਈਟੇਂਸ਼ਨ ਬਿਜਲੀ ਲਾਈਨ ਕਾਰਨ ਤਾਂ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਮੁੰਬਈ ਲੋਕਲ ਟਰੇਨ ਦੇ 3 ਡੱਬੇ ਲੀਹੋਂ ਲੱਥੇ, ਰੇਲ ਆਵਾਜਾਈ ਮੁਅੱਤਲ
NEXT STORY