ਨੈਸ਼ਨਲ ਡੈਸਕ- ਛੱਤੀਸਗੜ੍ਹ ਸੂਬੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਾਏਗੜ੍ਹ ਜ਼ਿਲ੍ਹੇ ਦੇ ਘਰਘੋੜਾ ਥਾਣੇ ਅਧੀਨ ਆਉਂਦੀ ਬਰੌਦ ਖੱਡ 'ਚ ਕੰਮ ਕਰ ਕੇ ਘਰ ਪਰਤ ਰਹੇ ਇਕ ਕਾਮੇ ਦੀ ਬਿਜਲੀ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਸੰਤੋਸ਼ ਰਾਠੀਆ (46) ਪੁੱਤਰ ਖਦਕ ਨਿਵਾਸੀ ਫਰਕਾ ਨਾਰਾ ਕੰਮ ਤੋਂ ਛੁੱਟੀ ਕਰ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਘਰਘੋੜਾ ਥਾਣਾ ਇਲਾਕੇ ਦੇ ਪਤਰਾਪਾਲੀ ਨੇੜੇ ਪੁੱਜਾ ਤਾਂ ਬਾਰਿਸ਼ ਤੇਜ਼ ਹੋਣ ਕਾਰਨ ਉਹ ਇਕ ਦਰੱਖਤ ਹੇਠਾਂ ਖੜ੍ਹਾ ਹੋ ਗਿਆ।
ਉਸੇ ਸਮੇਂ ਅਸਮਾਨੀ ਬਿਜਲੀ ਡਿੱਗ ਗਈ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਘਰਘੋੜਾ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ- ਖੇਤਾਂ ਨੂੰ ਜਾਂਦੇ ਸਮੇਂ ਖੂਹ 'ਚ ਜਾ ਡਿੱਗਾ ਟਰੈਕਟਰ, 6 ਲੋਕਾਂ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਦ ਪਵਾਰ ਨੇ ਮਨੋਜ ਕੁਮਾਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ
NEXT STORY