ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਾਂਦੇੜ ਜ਼ਿਲ੍ਹੇ 'ਚ ਸਥਿਤ ਅਲੀਗਾਓਂ ਵਿਖੇ ਮਜ਼ਦੂਰਾਂ ਨੂੰ ਖੇਤ ਲਿਜਾ ਰਿਹਾ ਟਰੈਕਟਰ ਅਚਾਨਕ ਸੰਤੁਲਨ ਗੁਆ ਬੈਠਾ ਤੇ ਨੇੜੇ ਸਥਿਤ ਇਕ ਖੂਹ 'ਚ ਜਾ ਡਿੱਗਾ, ਜਿਸ ਕਾਰਨ 6 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7.30 ਵਜੇ ਵਾਪਰਿਆ, ਜਦੋਂ ਮਜ਼ਦੂਰ ਹਲਦੀ ਦੀ ਖੇਤੀ ਲਈ ਖੇਤਾਂ ਵੱਲ ਜਾ ਰਹੇ ਸਨ। ਇਸ ਟਰੈਕਟਰ 'ਤੇ ਕਰੀਬ 10 ਲੋਕ ਸਵਾਰ ਸਨ, ਜੋ ਕਿ ਖੇਤਾਂ 'ਚ ਕੰਮ ਕਰਨ ਲਈ ਜਾ ਰਹੇ ਸਨ। ਬਾਰਿਸ਼ ਕਾਰਨ ਸੜਕ ਗਿੱਲੀ ਸੀ ਤੇ ਟਰੈਕਟਰ ਸੰਤੁਲਨ ਗੁਆ ਬੈਠਾ, ਜਿਸ ਕਾਰਨ ਇਹ ਨੇੜੇ ਸਥਿਤ ਖੂਹ 'ਚ ਜਾ ਡਿੱਗਾ।
ਇਹ ਵੀ ਪੜ੍ਹੋ- ਨੌਜਵਾਨ ਨੇ ਆਪਣੇ ਹੱਥੀਂ ਖ਼ਤਮ ਕਰ ਦਿੱਤੀ ਆਪਣੀ ਦੁਨੀਆ, ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪੇ...
ਜਿਵੇਂ ਹੀ ਇਹ ਟਰੈਕਟਰ ਖੂਹ 'ਚ ਡਿੱਗਿਆ ਤਾਂ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਟਰੈਕਟਰ ਤੋਂ ਛਾਲ ਮਾਰ ਕੇ ਜਾਨ ਬਚਾਉਣ 'ਚ ਕਾਮਯਾਬ ਰਹੇ, ਜਦਕਿ 6 ਮਜ਼ਦੂਰਾਂ ਦੀ ਖੂਹ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮਾਂ ਨਾਲ ਨਾਨਕੇ ਪਿੰਡ ਆਇਆ ਸੀ ਮੁੰਡਾ, ਖੇਡਦੇ-ਖੇਡਦੇ ਅਚਾਨਕ ਹੋ ਗਿਆ ਗ਼ਾਇਬ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਈਂ-ਚਾਈਂ ਮਨਾ ਰਹੇ ਸੀ ਵਿਆਹ ਦੀ 25ਵੀਂ ਵਰ੍ਹੇਗੰਢ! ਸਟੇਜ 'ਤੇ ਹੀ ਵਾਪਰ ਗਈ ਅਣਹੋਣੀ
NEXT STORY