ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ 'ਚ ਪੈਂਦੇ ਨੋਇਡਾ ਸ਼ਹਿਰ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੱਚਿਆਂ ਨਾਲ ਸੜਕ ਕਿਨਾਰੇ ਮੋਮੋਜ਼ ਖਾ ਰਹੇ ਇਕ ਨੌਜਵਾਨ ਦੀ ਲੁਟੇਰਿਆਂ ਨੇ ਸੋਨੇ ਦੀ ਚੇਨ ਖੋਹ ਲਈ ਤੇ ਫ਼ਿਰ ਬਾਈਕ 'ਤੇ ਤੇਜ਼ੀ ਨਾਲ ਫਰਾਰ ਹੋ ਗਏ। ਉਕਤ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਹ ਘਟਨਾ 19 ਮਾਰਚ ਦੀ ਰਾਤ ਕਰੀਬ 10.30 ਵਜੇ ਵਾਪਰੀ, ਜਦੋਂ ਨੋਇਡਾ ਦੇ ਸੈਕਟਰ-12 ਸਥਿਤ ਕਿਊ ਬਲਾਕ ਮਾਰਕੀਟ ਦੇ ਨੇੜੇ ਸੜਕ ਕਿਨਾਰੇ ਕੁਝ ਲੋਕ ਮੋਮੋਜ਼ ਦੀ ਦੁਕਾਨ 'ਤੇ ਮੋਮੋਜ਼ ਖਾ ਰਹੇ ਸਨ। ਇਸੇ ਦੌਰਾਨ 2 ਲੁਟੇਰੇ ਬਾਈਕ 'ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ ਤੇ ਆਉਂਦਿਆਂ ਹੀ ਉਨ੍ਹਾਂ 'ਚੋਂ ਇਕ ਨੇ ਮੋਮੋਜ਼ ਖਾ ਰਹੇ ਨੌਜਵਾਨ ਦੇ ਗਲ਼ੇ 'ਚ ਪਾਈ ਸੋਨੇ ਦੀ ਚੇਨ ਝਪਟ ਲਈ ਤੇ ਪਲਾਂ 'ਚ ਉੱਥੋਂ ਫਰਾਰ ਹੋ ਗਏ।
ਇਸ ਮਗਰੋਂ ਉਕਤ ਨੌਜਵਾਨ ਨੇ ਲੁਟੇਰਿਆਂ ਦਾ ਪਿੱਛਾ ਕਰ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਲੁਟੇਰੇ ਤੇਜ਼ ਨਾਲ ਉੱਥੋਂ ਨਿਕਲ ਗਏ, ਜਿਸ ਮਗਰੋਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਹਿਲਾਂ ਮੁੰਡੇ ਨੇ ਔਰਤਾਂ ਨੂੰ ਕੀਤੇ ਗ਼ਲਤ ਮੈਸੇਜ, ਫ਼ਿਰ ਘਰ ਉਲਾਂਭਾ ਲੈ ਕੇ ਆਏ ਭਰਾਵਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਸ ਅਤੇ ਟੈਕਸੀ ਵਿਚਾਲੇ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਮੌਤ
NEXT STORY