ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ‘ਸੁੱਲੀ ਡੀਲਸ’ ਐਪ ਬਣਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ‘ਸੁੱਲੀ ਡੀਲਸ’ ਐਪ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ ਹੈ। ਸੈਂਕੜੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਬਿਨਾਂ ਉਨ੍ਹਾਂ ਦੀ ਮਨਜ਼ੂਰੀ ਦੇ ਮੋਬਾਇਲ ਐਪਲੀਕੇਸ਼ਨ (ਐਪ) ’ਤੇ ‘ਨੀਲਾਮੀ’ ਲਈ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਓਮਕਾਰੇਸ਼ਵਰ ਠਾਕੁਰ (26) ਨੇ ਇੰਦੌਰ ਸਥਿਤ ਆਈ.ਪੀ.ਐੱਸ. ਅਕਾਦਮੀ ਤੋਂ ਬੀ.ਸੀ.ਏ. ਕੀਤਾ ਹੈ ਅਤੇ ਉਹ ਨਿਊਯਾਰਕ ਸਿਟੀ ਟਾਊਨਸ਼ਿਪ ਦਾ ਵਾਸੀ ਹੈ।
ਆਈ.ਐੱਫ.ਐੱਸ.ਓ. ਦੇ ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਕੇ.ਪੀ.ਐੱਸ. ਮਲਹੋਤਰਾ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ’ਚ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਹ ਟਵਿੱਟਰ ’ਤੇ ਇਕ ਸਮੂਹ ਦਾ ਮੈਂਬਰ ਹੈ, ਜਿਸ ’ਚ ਮੁਸਲਿਮ ਔਰਤਾਂ ਨੂੰ ਬਦਨਾਮ ਕਰਨ ਅਤੇ ਟਰੋਲ ਲਈ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਅਧਿਕਾਰੀ ਨੇ ਦੱਸਿਆ,‘‘ਉਸ ਨੇ ਗਿਟਹਬ ’ਤੇ ਕੋਡ ਵਿਕਸਿਤ ਕੀਤਾ। ਗਿਟਹਬ ਤੱਕ ਪਹੁੰਚ ਸਮੂਹ ਦੇ ਸਾਰੇ ਮੈਂਬਰਾਂ ਦੀ ਸੀ। ਮੁਸਲਿਮ ਔਰਤਾਂ ਦੀਆਂ ਫੋਟੋਆਂ ਸਮੂਹ ਦੇ ਮੈਂਬਰਾਂ ਨੇ ਅਪਲੋਡ ਕੀਤਾ ਸੀ।’’
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵਲੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਦੇਸ਼ ’ਚ ਕੋਰੋਨਾ ਦੇ ਕਹਿਰ ਦਰਮਿਆਨ PM ਮੋਦੀ ਨੇ ਅੱਜ ਸ਼ਾਮ ਬੁਲਾਈ ਬੈਠਕ
NEXT STORY