ਮਨਾਲੀ—ਘਾਟੀ 'ਚ ਬੀਤੇ 7 ਨਵੰਬਰ ਨੂੰ ਭਾਰੀ ਬਰਫਬਾਰੀ ਹੋਣ ਕਾਰਨ ਬੰਦ ਹੋਇਆ ਰੋਹਤਾਂਗ ਦੱਰਾ ਵਾਹਨਾਂ ਲਈ ਹੁਣ ਬਹਾਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਦੇਰ ਸ਼ਾਮ ਸਰਹੱਦੀ ਸੜਕ ਸੰਗਠਨ ਦੇ ਜਵਾਨਾਂ ਨੇ ਇਹ ਦੱਰਾ ਬਹਾਲ ਕੀਤਾ। ਇਸ ਤੋਂ ਹੁਣ ਫਿਰ ਤੋਂ ਇਸ ਦੱਰੇ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।
ਬੀ. ਆਰ. ਓ. ਦੇ ਜਵਾਨਾਂ ਦਿਨ-ਰਾਤ ਜ਼ੀਰੋ ਦੇ ਹੇਠਾਂ ਤਾਪਮਾਨ 'ਚ ਰੋਹਤਾਂਗ ਦੱਰੇ ਤੋਂ ਆਵਾਜਾਈ ਬਹਾਲ ਕਰਨ 'ਚ ਜੁੱਟੇ ਸੀ ਤਾਂ ਕਿ ਜਲਦੀ ਤੋਂ ਜਲਦੀ ਜ਼ਿਲਾ ਲਾਹੌਲ-ਸਪੀਤੀ ਨੂੰ ਸੜਕ ਮਾਰਗ ਰਾਹੀਂ ਦੇਸ਼ ਅਤੇ ਪ੍ਰਦੇਸ਼ ਨਾਲ ਜੋੜਿਆ ਜਾ ਸਕੇ ਪਰ ਹੁਣ ਵੀ ਇਹ ਰਸਤਾ ਖਤਰੇ ਤੋਂ ਘੱਟ ਨਹੀਂ ਹੈ। ਦੱਰੇ 'ਤੇ ਤਾਪਮਾਨ ਮਾਈਨਸ 'ਚ ਹੋਣ ਕਾਰਨ ਸੜਕ 'ਤੇ ਪਈ ਬਰਫ ਅਤੇ ਪਾਣੀ ਦੇ ਜੰਮਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਵਾਹਨਾਂ ਦੇ ਫਿਸਲਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਮਨਾਲੀ ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਲਿਆ ਹੈ ਕਿ ਮਾਰਗ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਵਾਹਨਾਂ ਨੂੰ ਦੱਰੇ 'ਤੇ ਗੁਜ਼ਰਨ ਦੀ ਆਗਿਆ ਦਿੱਤੀ ਜਾਵੇਗੀ।
ਰਾਜੀਵ ਗਾਂਧੀ ਦੀ ਹੱਤਿਆ 'ਚ ਦੋਸ਼ੀ ਪੇਰਾਰਿਵਲਨ ਪੈਰੋਲ 'ਤੇ ਰਿਹਾਅ
NEXT STORY