ਬਜੌਰਾ— ਫੋਰਲੇਨ ਸੜਕ ਨਿਰਮਾਣ ਕਾਰਨ ਨੈਸ਼ਨਲ ਹਾਈਵੇਅ ’ਤੇ ਥਾਂ-ਥਾਂ ਸਵੇਰ ਤੋਂ ਪੱਥਰ ਡਿੱਗ ਰਹੇ ਹਨ ਅਤੇ ਇਹ ਹਾਈਵੇਅ ਵਾਰ-ਵਾਰ ਬੰਦ ਹੋ ਰਿਹਾ ਹੈ। ਸੂਤਰਾਂ ਮੁਤਾਬਕ ਮੰਗਲਵਾਰ ਰਾਤ ਮੰਡੀ ’ਚ ਮੀਂਹ ਪੈਣ ਕਾਰਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਥਾਂ-ਥਾਂ ਬੰਦ ਹੋਣ ਨਾਲ ਰਾਤ ਤੋਂ ਹੀ ਮੰਡੀ-ਕੁੱਲੂ ਵੱਲ ਆਉਣ-ਜਾਣ ਵਾਲੀਆਂ ਗੱਡੀਆਂ ਵਾਇਆ ਕਟੌਲਾ ਹੋ ਕੇ ਆ ਰਹੀਆਂ ਹਨ। ਅਜਿਹੇ ਵਿਚ ਸਾਰੀਆਂ ਗੱਡੀਆਂ ਬਜੌਰਾ-ਕਟੌਲਾ ਮਾਰਗ ਤੋਂ ਚੱਲਣ ਕਾਰਨ ਕਟੌਲਾ, ਕਾਂਡੀ, ਕੰਨੌਜ, ਬਜੌਰਾ ’ਚ ਕਾਫੀ ਲੰਬਾ ਜਾਮ ਲੱਗ ਰਿਹਾ ਹੈ। ਬੁੱਧਵਾਰ ਸਵੇਰੇ ਕੰਨੌਜ ਅਤੇ ਮੰਡੀ ਕੋਲ ਕਾਫੀ ਲੰਬਾ ਜਾਮ ਲੱਗਾ ਰਿਹਾ।
ਇਸ ਰੋਡ ’ਤੇ ਕੋਈ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਨਾ ਹੋਣ ਕਾਰਨ ਜਾਮ ਦੀ ਸਥਿਤੀ ਗੰਭੀਰ ਹੋ ਗਈ। ਉੱਥੇ ਹੀ ਮਾਰਗ ’ਤੇ ਚੰਡੀਗੜ੍ਹ, ਹਰਿਆਣਾ, ਪੰਜਾਬ ਰੋਡਵੇਜ਼ ਅਤੇ ਛੋਟੀ ਮਹਿੰਦਰਾ ਪਿਕਅਪ ਸਮੇਤ ਹੋਰ ਵੱਡੇ ਅਤੇ ਛੋਟੇ ਵਾਹਨਾਂ ਦੇ ਚੱਲਣ ਨਾਲ ਜ਼ਿਆਦਾ ਜਾਮ ਲੱਗ ਰਿਹਾ ਹੈ। ਰੋਪਾ ਦੇ ਰਹਿਣ ਵਾਲੇ ਗੰਗਾ ਰਾਮ ਨੇ ਕਿਹਾ ਕਿ ਸਵੇਰੇ 4 ਵਜੇ ਤੋਂ ਬਾਅਦ ਬਹੁਤ ਸਾਰੀਆਂ ਗੱਡੀਆਂ ਇਕੱਠੇ ਚੱਲਣ ਲੱਗ ਗਈਆਂ ਸਨ। ਬੁੱਧਵਾਰ ਸਵੇਰੇ 9 ਵਜੇ ਮਨਾਲੀ-ਸ਼ਿਮਲਾ ਹਿਮਾਚਲ ਪੱਥ ਟਰਾਂਸਪੋਰਟ ਦੀ ਬੱਸ ਬਜੌਰਾ ਤੋਂ ਚੱਲੀ ਪਰ ਜਾਮ ਕਾਰਨ ਰਾਹਲਾ ਤੱਕ ਲੱਗਭਗ 7 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਲੱਗਾ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਟਰੈਫਿਕ ਪੁਲਸ ਦਿਨ-ਰਾਤ ਹੋਣੀ ਚਾਹੀਦੀ ਹੈ। ਦੁਪਹਿਰ ਬਾਅਦ ਨੈਸ਼ਨਲ ਹਾਈਵੇਅ ਵਾਹਨਾਂ ਲਈ ਬਹਾਲ ਹੋ ਗਿਆ। ਇਸ ਮਾਰਗ ਦੇ ਬਹਾਲ ਹੋਣ ਨਾਲ ਕੁੱਲੂ-ਮੰਡੀ ਵੱਲ ਆਉਣ-ਜਾਣ ਵਾਲੇ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ
NEXT STORY