ਮੰਦਸੌਰ— ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਸਿਆਸਤ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਮਾਮਲੇ 'ਚ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸੇ ਦਰਮਿਆਨ ਇਕ ਭਾਜਪਾ ਆਗੂ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਰੇਪ ਦੇ ਦੋਸ਼ੀਆਂ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਆਗੂ ਸੰਜੀਵ ਮਿਸ਼ਰਾ ਨੇ ਮੰਦਸੌਰ ਰੇਪ ਮਾਮਲੇ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਅਦਾਲਤ ਅਜਿਹਾ ਨਹੀਂ ਕਰ ਸਕਦੇ ਤਾਂ ਅਜਿਹਾ ਕਰਨ ਵਾਲੇ ਨੂੰ ਉਹ ਇਨਾਮ ਦੇਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਦੋਸ਼ੀਆਂ ਨੂੰ ਦਰਿੰਦੇ ਕਰਾਰ ਦਿੰਦਿਆਂ ਕਿਹਾ ਸੀ, ਇਹ ਦਰਿੰਦੇ ਧਰਤੀ 'ਤੇ ਬੋਝ ਹਨ, ਇਹ ਧਰਤੀ 'ਤੇ ਜ਼ਿੰਦਾ ਰਹਿਣ ਦੇ ਯੋਗ ਨਹੀਂ। ਉਨ੍ਹਾਂ ਕਿਹਾ ਕਿ ਜਬਰ-ਜ਼ਨਾਹ ਦੇ ਮਾਮਲਿਆਂ 'ਚ ਅਸੀਂ ਸੂਬੇ 'ਚ ਫਾਸਟ ਟਰੈਕ ਅਦਾਲਤ 'ਚ ਕਾਰਵਾਈ ਕਰਨ ਦੀ ਵਿਵਸਥਾ ਕੀਤੀ ਹੈ।
12ਵੀਂ ਪਾਸ ਨੌਜਵਾਨਾਂ ਲਈ ਐਲੀਮੈਂਟਰੀ ਟੀਚਰ ਦੀਆਂ ਨਿਕਲੀਆਂ ਨੌਕਰੀਆਂ (ਵੀਡੀਓ)
NEXT STORY