ਮੰਗਲੁਰੂ- ਮੰਗਲੁਰੂ ਤੱਟ ਕੋਲ ਮੰਗਲਵਾਰ ਨੂੰ ਮੱਛੀ ਫੜਨ ਵਾਲੀ ਇਕ ਕਿਸ਼ਤੀ ਅਤੇ ਇਕ ਵਿਦੇਸ਼ੀ ਜਹਾਜ਼ ਵਿਚਾਲੇ ਟੱਕਰ ਹੋ ਗਈ। ਜਿਸ ਨਾਲ ਕਿਸ਼ਤੀ 'ਤੇ ਸਵਾਰ ਘੱਟੋ-ਘੱਟ 3 ਮਛੇਰਿਆਂ ਦੀ ਮੌਤ ਹੋਣ ਅਤੇ 9 ਹੋਰ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਆਈ.ਐੱਫ.ਬੀ. ਰਬਾਹ ਨਾਮੀ ਕਿਸ਼ਤੀ 14 ਮਛੇਰਿਆਂ ਨਾਲ ਕੇਰਲ ਦੇ ਕੋਝੀਕੋਡ ਜ਼ਿਲ੍ਹੇ ਦੇ ਬੇਅਪੁਰ ਤੋਂ ਐਤਵਾਰ ਸ਼ਾਮ ਰਵਾਨਾ ਹੋਈ ਸੀ। ਕਿਸ਼ਤੀ ਦੇ ਮਾਲਕ ਜਾਫਰ ਨੇ ਕੋਝੀਕੋਡ 'ਚ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਹਾਦਸੇ 'ਚ ਕਿਸ਼ਤੀ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 7 ਮਛੇਰੇ ਤਾਮਿਲਨਾਡੂ ਦੇ ਹਨ ਅਤੇ ਬਾਕੀ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਵਾਸੀ ਹਨ।
ਭਾਰਤੀ ਕੋਸਟ ਗਾਰਡ ਨੇ ਕਿਹਾ ਕਿ ਸਮੁੰਦਰ ਤੋਂ 2 ਮਛੇਰਿਆਂ ਨੂੰ ਬਚਾ ਲਿਆ ਗਿਆ ਹੈ। ਕੋਸਟ ਗਾਰਡ ਨੇ ਟਵੀਟ ਕੀਤਾ,''ਤੇਜ਼ੀ ਨਾਲ ਕੀਤੇ ਗਏ ਸਮੁੰਦਰੀ ਅਤੇ ਹਵਾਈ ਮੁਹਿੰਮ 'ਚ ਆਈ.ਐੱਫ.ਬੀ. ਰਬਾਹ ਦੇ 14 ਮਛੇਰਿਆਂ ਦਾ ਪਤਾ ਲਗਾਉਣ ਲਈ ਭਾਰਤੀ ਕੋਸਟ ਗਾਰਡ ਦੇ ਤਿੰਨ ਆਈ.ਸੀ.ਜੀ. ਬੇੜੇ ਅਤੇ ਜਹਾਜ਼ਾਂ ਨੂੰ ਨਿਊ ਮੰਗਲੁਰੂ ਦੇ 43 ਨਾਟਿਕਲ ਮੀਲ ਪੱਛਮ 'ਚ ਤਾਇਨਾਤ ਕੀਤਾ। 2 ਮਲਾਹਾਂ ਦਾ ਪਤਾ ਲੱਗਾ ਹੈ, ਹੋਰ ਦੀ ਭਾਲ ਜਾਰੀ ਹੈ।'' ਅਜਿਹੀ ਜਾਣਕਾਰੀ ਮਿਲੀ ਹੈ ਕਿ ਸਿੰਗਾਪੁਰ ਦੇ ਇਕ ਜਹਾਜ਼ ਐੱਮ.ਵੀ. ਏ.ਪੀ.ਐੱਲ. ਲਾ ਹਾਵਰੇ ਅਤੇ ਕਿਸ਼ਤੀ ਟਕਰਾ ਗਏ ਸਨ। ਕੋਸਟ ਗਾਰਡ ਨੇ ਕਿਹਾ ਕਿ ਉਸ ਦੇ ਤਿੰਨ ਜਹਾਜ਼ ਅਤੇ ਹੈਲੀਕਾਪਟਰ ਲਾਪਤਾ ਮਛੇਰਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੇਜਰੀਵਾਲ ਨੇ ਕੋਰੋਨਾ ਵਾਇਰਸ ਤੋਂ ਉੱਭਰ ਚੁੱਕੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
NEXT STORY