ਇੰਫਾਲ- ਮਣੀਪੁਰ ’ਚ ਹਿੰਸਾ ਮੁੜ ਭੜਕ ਗਈ ਹੈ। ਸ਼ੁੱਕਰਵਾਰ ਸਵੇਰੇ ਕਾਂਗਪੋਕਪੀ ਜ਼ਿਲੇ ਦੇ ਇਕ ਪਿੰਡ ’ਤੇ ਹਥਿਆਰਬੰਦ ਹਮਲਾਵਰਾਂ ਦੇ ਹਮਲੇ ’ਚ ਇਕ ਔਰਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਸੈਤੂ-ਗਮਫਾਜੋਲ ਉਪ-ਮੰਡਲ ਦੇ ਲੋਇਬੋਲ ਖੁਲੇਨ ਪਿੰਡ ’ਚ ਤੜਕੇ 4 ਵਜੇ ਦੇ ਕਰੀਬ ਲੱਗੀ ਅੱਗ ’ਚ ਘੱਟੋ-ਘੱਟ 7 ਘਰ ਤਬਾਹ ਹੋ ਗਏ।
ਇਕ ਅਧਿਕਾਰੀ ਨੇ ਦੱਸਿਆ ਕਿ ਵਿਰੋਧੀ ਗਰੁੱਪਾਂ ਦਰਮਿਆਨ ਫਾਇਰਿੰਗ ਕਈ ਮਿੰਟਾਂ ਤੱਕ ਚੱਲੀ। ਜਿਵੇਂ ਹੀ ਫਾਇਰਿੰਗ ਸ਼ੁਰੂ ਹੋਈ, ਪਿੰਡ ਵਾਸੀ ਆਪਣੀ ਜਾਨ ਬਚਾਉਣ ਲਈ ਨੇੜਲੇ ਜੰਗਲਾਂ ’ਚ ਭੱਜ ਗਏ। ਮ੍ਰਿਤਕਾਂ ਦੀ ਪਛਾਣ ਲੈਟਖੋਂਗਮ ਹਾਓਕਿਪ, ਤਿਨਮਾਰੀ ਹਾਓਕਿਪ ਤੇ ਜੰਗਮਿਨਲਾਲ ਹਾਓਕਿਪ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜ ਸਭਾ ਜਾਣਗੇ ਕਾਂਗਰਸ ਪ੍ਰਧਾਨ ! ਚੋਣਾਂ ਲਈ ਭਰੀ ਨਾਮੀਨੇਸ਼ਨ
NEXT STORY