ਨਵੀਂ ਦਿੱਲੀ- ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦੇ ਇਕ ਹਿੱਸੇ ਦੇ ਧੱਸਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਨੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਅਥਾਰਟੀ ਦੀ ਇੰਜੀਨੀਅਰ ਟੀਮ ਦੇ ਮੁਖੀ ਅਤੇ ਠੇਕੇਦਾਰ ਦੇ ਪ੍ਰਾਜੈਕਟ ਮੈਨੇਜਰ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਅਥਾਰਟੀ ਦੇ ਅਨੁਸਾਰ, ਬਾਰਿਸ਼ ਤੋਂ ਬਾਅਦ ਪਾਣੀ ਜਮ੍ਹਾ ਹੋਣ ਕਾਰਨ ਸੜਕ ਦਾ ਹਿੱਸਾ ਧੱਸ ਗਿਆ ਸੀ। ਢਹਿਣਾ ਮੀਂਹ ਤੋਂ ਬਾਅਦ ਪਾਣੀ ਭਰਨ ਕਾਰਨ ਹੋਇਆ ਸੀ।
ਐੱਨ.ਐੱਚ.ਏ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਸਬੰਧਤ ਪ੍ਰਾਜੈਕਟ ਡਾਇਰੈਕਟਰ, ਅਥਾਰਟੀ ਇੰਜੀਨੀਅਰ ਅਤੇ ਈਪੀਸੀ (ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ) ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਅਥਾਰਟੀ ਨੇ ਕਿਹਾ ਕਿ 1 ਜੁਲਾਈ 2026 ਨੂੰ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ 'ਤੇ ਸੜਕ ਦੀ ਸਤ੍ਹਾ ਧੱਸਣ ਦੀ ਘਟਨਾ ਸਾਹਮਣੇ ਆਈ ਸੀ। ਇਹ ਘਟਨਾ 30 ਜੂਨ ਦੀ ਰਾਤ ਨੂੰ ਮੀਂਹ ਕਾਰਨ ਇਕ ਥਾਂ 'ਤੇ ਪਾਣੀ ਜਮ੍ਹਾ ਹੋਣ ਅਤੇ ਉੱਥੇ ਸਥਾਈ ਨਿਕਾਸੀ ਪ੍ਰਣਾਲੀ ਚਾਲੂ ਨਹੀਂ ਹੋਣ ਕਾਰਨ ਵਾਪਰੀ ਸੀ।
ਐੱਨਐੱਚਏਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਰੀ ਪੋਸਟ 'ਚ ਕਿਹਾ, "ਮੀਂਹ ਤੋਂ ਬਾਅਦ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ 'ਤੇ ਸੜਕ ਦੀ ਸਤ੍ਹਾ ਧੱਸਣ ਕਾਰਨ ਨੈਸ਼ਨਲ ਹਾਈਵੇਅ ਦੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਪ੍ਰਭਾਵਿਤ ਹਿੱਸੇ ਦੀ ਮੁਰੰਮਤ ਕਰਕੇ ਆਮ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।" ਬਿਆਨ 'ਚ ਕਿਹਾ ਗਿਆ ਹੈ ਕਿ ਸਬੰਧਤ ਸਥਾਨ 'ਤੇ ਪਾਣੀ ਦੀ ਨਿਕਾਸੀ ਪ੍ਰਣਾਲੀ (ਡਰੇਨੇਜ ਸਿਸਟਮ) ਨੂੰ ਚਾਲੂ ਨਹੀਂ ਕੀਤਾ ਜਾ ਸਕਿਆ ਕਿਉਂਕਿ ਸਥਾਨਕ ਨਿਵਾਸੀਆਂ ਦੇ ਪੁਲੀਆ ਦਾ ਇਸਤੇਮਾਲ ਵਾਹਨਾਂ ਦੀ ਆਵਾਜਾਈ ਲਈ ਕਰ ਰਹੇ ਸਨ। ਕਰੀਬ 12,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 213 ਕਿਲੋਮੀਟਰ ਲੰਬੇ, ਛੇ-ਲੇਨ ਵਾਲੇ ਪਹੁੰਚ-ਨਿਯੰਤਰਿਤ (ਐਕਸੈੱਸ ਕੰਟਰੋਲਡ) ਵਾਲੇ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ 2026 ਨੂੰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉੱਤਰਾਖੰਡ ’ਚ ਭਾਰੀ ਮੀਂਹ ਦਾ ਕਹਿਰ, ਬਦਰੀਨਾਥ-ਕੇਦਾਰਨਾਥ ਮਾਰਗ ’ਤੇ ਪੱਥਰ ਡਿੱਗੇ, ਕਈ ਵਾਹਨ ਫਸੇ
NEXT STORY