ਇੰਫਾਲ- ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਥੌਬਲ ਜ਼ਿਲੇ ਦੇ ਹੇਰੋਕ ਪੁਲਸ ਸਟੇਸ਼ਨ ਅਧੀਨ ਰਿੰਗਪਾਮ ਪਿੰਡ ਨੇੜੇ ਸਲੰਗਫਾਮ ਮਾਮਾਂਗ ਲੀਕਾਈ ਤੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। 2 ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਕਾਰਵਾਈ ਦੌਰਾਨ ਜਵਾਨਾਂ ਨੇ ਮੈਗਜ਼ੀਨ ਵਾਲੀ ਇਕ 7.62 ਐੱਸ. ਐੱਲ. ਆਰ. ਰਾਈਫਲ, ਮੈਗਜ਼ੀਨ ਵਾਲੀ ਇਕ ਕਾਰਬਾਈਨ, 2 ਸਿੰਗਲ-ਬੋਰ ਰਾਈਫਲਾਂ, ਇਕ ਐੱਸ. ਬੀ. ਬੀ. ਐੱਲ. ਪੀ. ਏ. ਜੀ., ਚੀਨ ਦੇ ਬਣੇ 2 ਹੈਂਡ ਗ੍ਰਨੇਡ ਤੇ ਸਥਾਨਕ ਤੌਰ ’ਤੇ ਬਣਾਏ ਗਏ ਵਿਸਫੋਟਕ ਯੰਤਰ ਬਰਾਮਦ ਕੀਤੇ ਹਨ।
14 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਅੱਗ, ਸਿਲੰਡਰ ਫੱਟਣ ਕਾਰਨ 15 ਸਾਲਾ ਲੜਕੇ ਦੀ ਮੌਤ, ਪੰਜ ਜ਼ਖਮੀ
NEXT STORY