ਜਲੰਧਰ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਣ ਜਲੰਧਰ ਵਿਚ ਬਰਲਟਨ ਪਾਰਕ ਵਿਚ ਪਟਾਕਾ ਮਾਰਕਿਟ ਨਹੀਂ ਲੱਗੇਗੀ। ਜਲੰਧਰ ਨਗਰ ਨਿਗਮ ਵੱਲੋਂ ਪਟਾਕਾ ਮਾਰਕਿਟ ਲਈ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ ਇੰਡਸਟਰੀਅਲ ਫੋਕਲ ਪੁਆਇੰਟ ਲਈ ਜਾਰੀ ਐੱਨ. ਓ. ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਪੁਲਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਨਿਯਮਾਂ ਅਨੁਸਾਰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀ ਥੋੜ੍ਹਾ ਸੰਭਲ ਕੇ! ਮੰਡ ਖੇਤਰ ਦੇ ਪਿੰਡਾਂ 'ਚ ਮੰਡਰਾ ਰਿਹੈ ਅਜੇ ਵੀ ਖ਼ਤਰਾ, ਮੁਸ਼ਕਿਲ 'ਚ ਪਏ ਕਿਸਾਨ
ਨਗਰ ਨਿਗਮ ਦੀ ਪਹਿਲੀ ਐੱਨ. ਓ. ਸੀ. ਮੁਤਾਬਕ ਜਲੰਧਰ ਵਿਚ 2 ਵੱਖ-ਵੱਖ ਸਥਾਨਾਂ 'ਤੇ ਪਟਾਕਾ ਮਾਰਕਿਟ ਲਗਾਉਣ ਲਈ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ। ਹੁਣ ਨਗਰ ਨਿਗਮ ਵੱਲੋਂ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ ਇੰਡਸਟਰੀਅਲ ਫੋਕਲ ਪੁਆਇੰਟ ਲਈ ਐੱਨ. ਓ. ਸੀ. ਜਾਰੀ ਕੀਤੀ ਗਈ ਹੈ। ਇਸ ਐੱਨ. ਓ. ਸੀ. ਦੇ ਮੁਤਾਬਕ ਡਿਪਟੀ ਕਮਿਸ਼ਨਰ ਵੱਲੋਂ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ, ਉਦਯੋਗ ਅਤੇ ਵਪਾਰਕ ਵਿਭਾਗ ਪੰਜਾਬ ਦੀ ਪਾਲਿਸੀ ਵਿਚ ਦਰਜ ਹਦਾਇਤਾਂ ਅਤੇ ਐਕਸਪਲੋਸਿਵ ਐਕਟ ਅਤੇ ਨਿਯਮ 2008 ਦੇ ਉਪਬੰਧਾਂ ਦਾ ਪਾਲਣ ਯਕੀਨੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
NEXT STORY