ਗੁਰਦਾਸਪੁਰ (ਵਿਨੋਦ)-ਕੇਂਦਰ ਸਰਕਾਰ ਨੇ 22 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਲਗਭਗ 400 ਵਸਤੂਆਂ ’ਤੇ ਜੀ. ਐੱਸ. ਟੀ. ਦਰ ਘਟਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਸਸਤੀਆਂ ਕੀਮਤਾਂ ’ਤੇ ਵਸਤੂਆਂ ਦੀ ਪਹੁੰਚ ਕਰ ਸਕਣ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਜੀ. ਐੱਸ. ਟੀ. ਘਟਾਉਣ ਦਾ ਹੁਕਮ 22 ਸਤੰਬਰ ਨੂੰ ਦੇਸ਼ ਭਰ ’ਚ ਲਾਗੂ ਹੋਵੇਗਾ ਤੇ ਵਸਤੂਆਂ ਦੀਆਂ ਕੀਮਤਾਂ 22 ਸਤੰਬਰ ਤੋਂ ਘਟਣਗੀਆਂ। ਇਸ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ਵਿਚ ਦੁੱਧ, ਦਹੀਂ, ਮੱਖਣ, ਦਵਾਈਆਂ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਅਜੇ ਤੱਕ ਨਹੀਂ ਘਟੀਆਂ ਹਨ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਦੁਕਾਨਦਾਰ ਦੁੱਧ, ਦਹੀਂ, ਮੱਖਣ ਅਤੇ ਹੋਰ ਚੀਜ਼ਾਂ ਪੁਰਾਣੀਆਂ ਦਰਾਂ ’ਤੇ ਵੇਚ ਰਹੇ ਹਨ, ਜਦਕਿ ਦਵਾਈਆਂ ਵੀ ਪੁਰਾਣੀਆਂ ਐੱਮ. ਆਰ. ਪੀ. ’ਤੇ ਵੇਚੀਆਂ ਜਾ ਰਹੀਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਦਵਾਈ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਸਸਤੀਆਂ ਦਵਾਈਆਂ ਉਦੋਂ ਹੀ ਮਿਲਣਗੀਆਂ, ਜਦੋਂ ਕੰਪਨੀ ਨਵੀਂ ਐੱਮ. ਆਰ. ਪੀ. ਪ੍ਰਕਾਸ਼ਿਤ ਕਰੇਗੀ। ਜਦੋਂ ਉਨ੍ਹਾਂ ਨੇ 1915 ’ਤੇ ਇਸ ਬਾਰੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਕਾਲ ਕਰਨ ਦੇ ਬਾਵਜੂਦ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫ਼ੀ ਗਿਰਾਵਟ ਆਈ ਹੈ, ਤੇਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਨਾਲ-ਨਾਲ ਜੀ. ਐੱਸ. ਟੀ. ਦਰਾਂ ਵੀ ਘਟਾਉਣੀਆਂ ਚਾਹੀਦੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਕਰਦੇ ਹਨ, ਇਸ ਲਈ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਘਟਾਉਣ ਦੀ ਲੰਬੇ ਸਮੇਂ ਤੋਂ ਜਨਤਕ ਮੰਗ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਇਹ ਯਕੀਨੀ ਬਣਾਉਣ ਕਿ ਦੁੱਧ, ਦਹੀਂ, ਪਨੀਰ, ਦਵਾਈਆਂ ਅਤੇ ਹੋਰ ਚੀਜ਼ਾਂ ਜਿਨ੍ਹਾਂ ’ਤੇ ਜੀ. ਐੱਸ. ਟੀ. ਦਰਾਂ ਘਟਾਈਆਂ ਗਈਆਂ ਹਨ, ਬਾਜ਼ਾਰ ’ਚ ਕਿਫਾਇਤੀ ਕੀਮਤਾਂ ’ਤੇ ਉਪਲੱਬਧ ਹੋਣ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਸਾਰ ਪੰਜਾਬ! ਨਸ਼ੇ ’ਚ ਧੁੱਤ ਠੇਕੇਦਾਰ ਨੇ ਰਸੋਈਏ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY