ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਜੰਗਪੁਰਾ ਸੀਟ ਤੋਂ ਹਾਰ ਸਵੀਕਾਰ ਕਰ ਲਈ ਹੈ। ਚੋਣਾਂ ਹਾਰਨ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਜੰਗਪੁਰਾ ਵਿਧਾਨ ਸਭਾ ਚੋਣਾਂ ਅਸੀਂ ਸਾਰਿਆਂ ਨੇ ਮਿਲ ਕੇ ਪੂਰੀ ਮਿਹਨਤ ਨਾਲ ਲੜੀਆਂ। ਜੰਗਪੁਰਾ ਦੇ ਲੋਕਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਤੇ ਸਨਮਾਨ ਦਿੱਤਾ ਪਰ ਅਸੀਂ ਕਰੀਬ 600 ਵੋਟਾਂ ਤੋਂ ਪਿੱਛੇ ਰਹਿ ਗਏ। ਜੋ ਉਮੀਦਵਾਰ ਜਿੱਤੇ ਹਨ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਉਮੀਦ ਕਰਦਾ ਹਾਂ ਕਿ ਉਹ ਜੰਗਪੁਰਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਚੋਣਾਂ 'ਚ ਕਿੱਥੇ ਲਾਪਰਵਾਹੀ ਹੋਈ ਉਸ ਦਾ ਮੁਲਾਂਕਣ ਕਰ ਕੇ ਦੱਸਾਂਗੇ।
ਸਿਸੋਦੀਆ ਨੂੰ ਕੁੱਲ 34060 ਵੋਟਾਂ ਪਈਆਂ, ਉੱਥੇ ਹੀ ਮਾਰਵਾਹ ਨੂੰ ਕੁੱਲ 34632 ਵੋਟਾਂ ਪਈਆਂ। ਦਿੱਲੀ 'ਚ 5 ਫਰਵਰੀ ਨੂੰ 70 ਸੀਟਾਂ 'ਤੇ 60.54 ਫੀਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਦਿੱਲੀ ਦੀਆਂ 70 ਸੀਟਾਂ 'ਚੋਂ, ਭਾਜਪਾ 48 ਸੀਟਾਂ 'ਤੇ ਅੱਗੇ ਹੈ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ 22 ਸੀਟਾਂ 'ਤੇ ਅੱਗੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਵਿੰਦ ਕੇਜਰੀਵਾਲ ਹਾਰੇ
NEXT STORY