ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਅਧਿਆਪਕ ਦਿਵਸ ਮੌਕੇ 'ਤੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਟੀਮ ਐਜ਼ੂਕੇਸ਼ਨ' ਦੇ ਨੇਤਾ ਹਨ ਅਤੇ ਉਨ੍ਹਾਂ ਨਾਲ ਬਿਤਾਇਆ ਹੋਇਆ ਹਰ ਪਲ ਸਿੱਖਣ ਦਾ ਮੌਕਾ ਸੀ। ਆਬਕਾਰੀ ਨੀਤੀ ਮਾਮਲੇ 'ਚ ਫਰਵਰੀ ਤੋਂ ਜੇਲ੍ਹ 'ਚ ਬੰਦ ਸਿਸੋਦੀਆ ਸਿੱਖਿਆ ਵਿਭਾਗ ਦਾ ਇੰਚਾਰਜ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਰਮਿਆਨ ਦਿੱਲੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਆਤਿਸ਼ੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਕਿਹਾ,''ਮਨੀਸ਼ ਸਿਸੋਦੀਆ 'ਟੀਮ ਐਜ਼ੂਕੇਸ਼ਨ' ਦੇ ਨੇਤਾ ਹਨ। ਉਨ੍ਹਾਂ ਨਾਲ ਬਿਤਾਇਆ ਹੋਇਆ ਹਰ ਪਲ ਸਿੱਖਣ ਦਾ ਇਕ ਮੌਕਾ ਸੀ। ਮੈਂ ਅੱਜ ਅਧਿਆਪਕ ਦਿਵਸ ਮੌਕੇ 'ਤੇ ਮਨੀਸ਼ ਸਰ ਨੂੰ ਸ਼ੁੱਭਕਾਮਨਾਵਾਂ ਦੇਣੀ ਚਾਹੁੰਦੀ ਹਾਂ। ਉਨ੍ਹਾਂ ਦੇ ਕਾਰਨ ਹੀ ਕੇਜਰੀਵਾਲ ਸਰਕਾਰ ਅਧਿਆਪਕਾਂ ਲਈ ਵੱਡੇ ਕਦਮ ਲੈਣ 'ਚ ਸਮਰੱਥ ਹੋ ਸਕੀ ਹੈ ਅਤੇ ਉਨ੍ਹਾਂ ਨੂੰ ਭਰੋਸੇਯੋਗ ਸਿੱਖਿਆ ਸਹੂਲਤ ਮਹੱਵੀਆ ਕਰਵਾ ਸਕੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਧਿਆਪਕ ਦਿਵਸ ਮੌਕੇ ਰਾਹੁਲ ਗਾਂਧੀ ਬੋਲੇ- ਮੈਂ ਵਿਰੋਧੀਆਂ ਨੂੰ ਵੀ ਆਪਣਾ ਗੁਰੂ ਮੰਨਦਾ ਹਾਂ
NEXT STORY