ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਧਿਆਪਕ ਦਿਵਸ ਮੌਕੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਉਨ੍ਹਾਂ ਵਿਰੋਧੀਆਂ ਨੂੰ ਵੀ ਆਪਣਾ ਗੁਰੂ ਮੰਨਦੇ ਹਨ, ਜੋ ਆਪਣੇ ਆਚਰਣ, ਝੂਠ ਅਤੇ ਆਪਣੀਆਂ ਗੱਲਾਂ ਤੋਂ ਉਨ੍ਹਾਂ ਨੂੰ ਇਹ ਸਿਖਾਉਂਦੇ ਹਨ ਕਿ ਉਹ ਜਿਸ ਰਾਹ 'ਤੇ ਚੱਲ ਰਹੇ ਹਨ, ਉਹ ਬਿਲਕੁੱਲ ਸਹੀ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ 'ਚ ਕਿਹਾ ਕਿ ਰਾਸ਼ਟਰੀ ਅਧਿਆਪਕ ਦਿਵਸ 'ਤੇ ਸਾਰੇ ਅਧਿਆਪਕਾਂ ਨੂੰ ਮੇਰਾ ਨਮਨ। ਭਾਰਤ ਦੇ ਸਾਬਕਾ ਰਾਸ਼ਟਰਪਤੀ, ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ। ਗੁਰੂ ਦਾ ਸਥਾਨ ਜੀਵਨ ਵਿਚ ਬਹੁਤ ਉੱਚਾ ਹੁੰਦਾ ਹੈ, ਜੋ ਤੁਹਾਡੇ ਜੀਵਨ ਦੇ ਰਾਹ ਨੂੰ ਗਿਆਨ ਨਾਲ ਪ੍ਰਕਾਸ਼ਿਤ ਕਰ ਕੇ, ਸਹੀ ਦਿਸ਼ਾ 'ਚ ਚੱਲਣ ਦੀ ਪ੍ਰੇਰਣਾ ਦਿੰਦੇ ਹਨ।
ਇਹ ਵੀ ਪੜ੍ਹੋ: ਅਧਿਆਪਕ ਦਿਵਸ: PM ਮੋਦੀ ਨੇ ਅਧਿਆਪਕਾਂ ਨੂੰ ਕੀਤਾ ਸਲਾਮ, ਰਾਧਾਕ੍ਰਿਸ਼ਨਨ ਨੂੰ ਦਿੱਤੀ ਸ਼ਰਧਾਂਜਲੀ
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਮਹਾਤਮਾ ਗਾਂਧੀ, ਗੌਤਮ ਬੁੱਧ, ਸ਼੍ਰੀ ਨਾਰਾਇਣ ਗੁਰੂ ਵਰਗੇ ਮਹਾਪੁਰਸ਼ਾਂ ਨੂੰ ਗੁਰੂ ਮੰਨਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸਮਾਜ ਵਿਚ ਹਰ ਕਿਸੇ ਨੂੰ ਸਮਾਨਤਾ ਅਤੇ ਹਰ ਕਿਸੇ ਪ੍ਰਤੀ ਦਇਆ ਤੇ ਪਿਆਰ ਦਾ ਗਿਆਨ ਦਿੱਤਾ। ਉਨ੍ਹਾਂ ਮੁਤਾਬਕ ਭਾਰਤ ਦੇ ਲੋਕ ਵੀ ਗੁਰੂ ਸਮਾਨ ਹਨ, ਜੋ ਸਾਡੇ ਦੇਸ਼ ਦੀ ਵਿਭਿੰਨਤਾ 'ਚ ਏਕਤਾ ਦਾ ਉਦਾਹਰਣ ਦਿੰਦੇ ਹਨ, ਹਰ ਸਮੱਸਿਆ ਨਾਲ ਹਿੰਮਤ ਨਾਲ ਲੜ ਜਾਣ ਦੀ ਪ੍ਰੇਰਣਾ ਦਿੰਦੇ ਹਨ, ਜੋ ਨਿਮਰਤਾ ਅਤੇ ਤਪੱਸਿਆ ਦਾ ਅਸਲੀ ਰੂਪ ਹੈ।
ਇਹ ਵੀ ਪੜ੍ਹੋ- ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ 'ਖ਼ਾਮੋਸ਼', ਮਹਿਲਾ ਇਸਰੋ ਵਿਗਿਆਨੀ ਦਾ ਹੋਇਆ ਦਿਹਾਂਤ
ਦੱਸ ਦੇਈਏ ਕਿ 5 ਸਤੰਬਰ, 1888 ਨੂੰ ਤਾਮਿਲਨਾਡੂ ਵਿੱਚ ਜਨਮੇ ਡਾ: ਰਾਧਾਕ੍ਰਿਸ਼ਨਨ ਨੂੰ ਭਾਰਤੀ ਸੱਭਿਆਚਾਰ ਦੇ ਸੰਚਾਲਕ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇੱਕ ਮਹਾਨ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਸਨਮਾਨ ਵਿੱਚ 5 ਸਤੰਬਰ ਨੂੰ 'ਅਧਿਆਪਕ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ
NEXT STORY