ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਸਿਹਤ ਮੰਤਰੀ ਸਤੇਂਦਰ ਜੈਨ ਦੀ ਤਰ੍ਹਾਂ ਹੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 'ਫਰਜ਼ੀ' ਮਾਮਲੇ 'ਚ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਜੈਨ ਨੂੰ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਧਨ ਸੋਧ ਨਾਲ ਜੁੜੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ,''ਮੈਨੂੰ ਕੁਝ ਮਹੀਨੇ ਪਹਿਲਾਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਸਤੇਂਦਰ ਜੈਨ ਨੂੰ ਇਕ ਫਰਜ਼ੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਵਾਲਾ ਹੈ ਅਤੇ ਹੁਣ ਮੈਨੂੰ ਉਸੇ ਸੂਤਰ ਤੋਂ ਪਤਾ ਲੱਗਾ ਹੈ ਕਿ ਇਕ ਹੋਰ ਫਰਜ਼ੀ ਮਾਮਲੇ 'ਚ ਸਿਸੋਦੀਆ ਨੂੰ ਵੀ ਅਗਲੇ ਕੁਝ ਦਿਨਾਂ 'ਚ ਗ੍ਰਿਫ਼ਤਾਰ ਕੀਤਾ ਜਾਵੇਗਾ।'' ਉਨ੍ਹਾਂ ਨੇ ਸਿਸੋਦੀਆ ਨੂੰ 'ਦਿੱਲੀ 'ਚ ਸਿੱਖਿਆ ਅੰਦੋਲਨ ਦਾ ਜਨਕ' ਅਤੇ ਆਜ਼ਾਦ ਭਾਰਤ ਦਾ ਸਰਵਸ਼੍ਰੇਸ਼ਠ ਸਿੱਖਿਆ ਮੰਤਰੀ ਦੱਸਿਆ ਅਤੇ ਕਿਹਾ ਕਿ ਸਿਸੋਦੀਆ ਨੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਭਵਿੱਖ ਬਣਾਉਣ ਲਈ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਦੇਸ਼ ਨੂੰ ਸਤੇਂਦਰ ਜੈਨ 'ਤੇ ਹੋਣਾ ਚਾਹੀਦਾ ਮਾਣ, ਉਨ੍ਹਾਂ ਨੂੰ 'ਪਦਮ ਵਿਭੂਸ਼ਣ' ਦਿੱਤਾ ਜਾਣਾ ਚਾਹੀਦਾ : ਕੇਜਰੀਵਾਲ
ਮੁੱਖ ਮੰਤਰੀ ਨੇ ਕਿਹਾ,''ਸਿਸੋਦੀਆ ਨੇ ਸਿਰਫ਼ ਦਿੱਲੀ ਹੀ ਨਹੀਂ ਸਗੋਂ ਦੇਸ਼ ਭਰ ਦੇ ਬੱਚਿਆਂ 'ਚ ਉਮੀਦ ਜਗਾਈ ਹੈ ਕਿ ਉਨ੍ਹਾਂ ਨੂੰ ਸਰਕਾਰੀ ਸਕੂਲਾਂ 'ਚ ਚੰਗੀ ਸਿੱਖਿਆ ਮਿਲ ਸਕਦੀ ਹੈ। ਮੈਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਤੋਂ ਪੁੱਛਣਾ ਚਾਹਾਂਗੇ ਕਿ ਕੀ ਉਹ (ਸਿਸੋਦੀਆ) ਭ੍ਰਿਸ਼ਟ ਹਨ?'' ਕੇਜਰੀਵਾਲ ਨੇ ਕੇਂਦਰ 'ਤੇ ਦਿੱਲੀ 'ਚ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਕੀਤੇ ਗਏ ਚੰਗੇ ਕੰਮਾਂ ਨੂੰ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹੇ ਨੇਤਾਵਾਂ ਦੀ ਗ੍ਰਿਫ਼ਤਾਰੀ ਦੇਸ਼ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਕੱਠੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਗ੍ਰਿਫ਼ਤਾਰ ਕਰਨ ਨਾਲ, ਚੱਲ ਰਹੇ ਚੰਗੇ ਕੰਮ ਰੁਕ ਜਾਣਗੇ। ਉਨ੍ਹਾਂ ਨੂੰ ਇਕੱਠੇ ਗ੍ਰਿਫ਼ਤਾਰ ਕਰੋ ਤਾਂ ਕਿ ਬਾਅਦ 'ਚ ਰਿਹਾਅ ਹੋਣ 'ਤੇ ਅਸੀਂ ਚੰਗੇ ਕੰਮ ਅੱਗੇ ਵਧਾ ਸਕੀਏ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
TRS ਦੇ ਕੁਸ਼ਾਸਨ ਨਾਲ ਤੇਲੰਗਾਨਾ ਬਦਹਾਲ, ਪ੍ਰਦੇਸ਼ ਨੂੰ ਗੌਰਵਸ਼ਾਲੀ ਬਣਾਏਗੀ ਕਾਂਗਰਸ : ਰਾਹੁਲ ਗਾਂਧੀ
NEXT STORY