ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਸਥਾਪਨਾ ਦਿਵਸ ਮੌਕੇ ਵੀਰਵਾਰ ਨੂੰ ਪ੍ਰਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੂਬੇ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 8 ਸਾਲਾਂ 'ਚ ਤੇਲੰਗਾਨਾ ਨੂੰ ਟੀ.ਆਰ.ਐੱਸ. ਦੇ ਕੁਸ਼ਾਸਨ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੇਲੰਗਾਨਾ ਨੂੰ ਇਕ ਆਦਰਸ਼ ਅਤੇ ਗੌਰਵਸ਼ਾਲੀ ਸੂਬਾ ਬਣਾਉਣ ਲਈ ਵਚਨਬੱਧ ਹੈ। ਲੰਬੇ ਅੰਦੋਲਨ ਤੋਂ ਬਾਅਦ ਸਾਲ 2014 'ਚ ਆਂਧਰਾ ਪ੍ਰਦੇਸ਼ ਦਾ ਮੁੜ ਗਠਨ ਕਰ ਕੇ ਉਸ 'ਚ 2 ਸੂਬਿਆਂ- ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦਾ ਗਠਨ ਕੀਤਾ ਗਿਆ ਸੀ। ਰਾਸ਼ਟਰਪਤੀ ਨੇ ਰਾਜ ਪੁਨਰਗਠਨ ਬਿੱਲ ਨੂੰ ਇਕ ਮਾਰਚ 2014 ਨੂੰ ਮਨਜ਼ੂਰੀ ਦਿੱਤੀ ਸੀ।
ਤੇਲੰਗਾਨਾ ਦਾ ਗਠਨ 2 ਜੂਨ 2014 ਨੂੰ ਹੋਇਆ। ਰਾਹੁਲ ਗਾਂਧੀ ਨੇ ਟਵੀਟ ਕੀਤਾ,''ਭਾਰਤ ਦਾ ਸਭ ਤੋਂ ਨਵੀਨ ਪ੍ਰਦੇਸ਼ ਤੇਲੰਗਾਨਾ ਲੋਕਾਂ ਦੇ ਬਿਹਤਰ ਭਵਿੱਖ ਦੀਆਂ ਉਮੀਦਵਾਰਾਂ ਨਾਲ ਹੌਂਦ 'ਚ ਆਇਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਕਾਂਗਰਸ ਅਤੇ ਸੋਨੀਆ ਗਾਂਧੀ ਜੀ ਨੇ ਲੋਕਾਂ ਦੀ ਆਵਾਜ਼ ਸੁਣੀ ਅਤੇ ਤੇਲੰਗਾਨਾ ਦੇ ਸੁਫ਼ਨੇ ਪੂਰੇ ਕਰਨ ਲਈ ਬਿਨਾਂ ਸੁਆਰਥ ਕੰਮ ਕੀਤਾ।'' ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 8 ਸਾਲਾਂ 'ਚ ਤੇਲੰਗਾਨਾ ਨੂੰ ਟੀ.ਆਰ.ਐੱਸ. ਦੇ ਘੋਰ ਕੁਸ਼ਾਸਨ ਦੀ ਮਾਰ ਝੱਲਣੀ ਪਈ ਹੈ। ਕਾਂਗਰਸ ਨੇਤਾ ਨੇ ਕਿਹਾ,''ਤੇਲੰਗਾਨਾ ਦੇ ਸਥਾਪਨਾ ਦਿਵਸ ਮੌਕੇ ਮੈਂ ਕਾਂਗਰਸ ਦੀ ਇਸ ਵਚਨਬੱਧਤਾ ਨੂੰ ਦੋਹਰਾਉਣਾ ਚਾਹੁੰਦਾ ਹਾਂ ਕਿ ਅਸੀਂ ਇਕ ਗੌਰਵਸ਼ਾਲੀ ਤੇਲੰਗਾਨਾ ਬਣਾਵਾਂਗੇ, ਜੋ ਵਿਸ਼ੇਸ਼ ਰੂਪ ਨਾਲ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਅਤੇ ਆਮ ਲੋਕਾਂ ਲਈ ਖੁਸ਼ਹਾਲੀ ਲਿਆਉਣ 'ਤੇ ਕੇਂਦਰਿਤ ਕਰਨ ਵਾਲਾ ਆਦਰਸ਼ ਸੂਬਾ ਹੋਵੇਗਾ।''
ਜੰਮੂ-ਕਸ਼ਮੀਰ ’ਚ ਟਾਰਗੇਟ ਕਿਲਿੰਗ; ਅੱਤਵਾਦੀਆਂ ਵਲੋਂ ਬੈਂਕ ਮੈਨੇਜਰ ਦਾ ਗੋਲੀ ਮਾਰ ਕੇ ਕਤਲ
NEXT STORY