ਨਵੀਂ ਦਿੱਲੀ (ਬਿਊਰੋ)– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਗਿਆਨ ਭਵਨ ਵਿਖੇ ਕਿਸਾਨਾਂ ਲਈ ਸ਼ੁੱਕਰਵਾਰ ਨੂੰ ਵੀ ਲੰਗਰ ਲੈ ਕੇ ਪੁੱਜੇ ਜਿਸ ਵਿਚ ਦਾਲ-ਪ੍ਰਸ਼ਾਦਿਆਂ ਦੇ ਨਾਲ ਮਿੱਠੀਆਂ ਸੇਵੀਆਂ ਦਾ ਲੰਗਰ ਵੀ ਸੀ। ਉਨ੍ਹਾਂ ਆਪ ਕਿਸਾਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ। ਉਨ੍ਹਾਂ ਨਾਲ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਹੋਰ ਮੈਂਬਰ ਵੀ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹਰ ਮੀਟਿੰਗ ਦੌਰਾਨ ਇਸ ਉਮੀਦ ਨਾਲ ਲੰਗਰ ਲੈ ਕੇ ਆਉਂਦੇ ਹਾਂ ਕਿ ਸ਼ਾਇਦ ਕੋਈ ਨਤੀਜਾ ਨਿਕਲ ਆਏ।
ਇਹ ਵੀ ਪੜ੍ਹੋ : ਬੇਨਤੀਜਾ ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਜ ਦੀ ਬੈਠਕ, 15 ਜਨਵਰੀ ਨੂੰ ਹੋ ਸਕਦੀ ਹੈ ਅਗਲੀ ਮੀਟਿੰਗ
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਲੰਗਰ ਵਿਚ ਮਿੱਠੀਆਂ ਸੇਵੀਆਂ ਲਿਆਉਣ ਦਾ ਮਕਸਦ ਸਾਡਾ ਇਹੀ ਸੀ ਕਿ ਕੁੜੱਤਣ ਸਮਾਪਤ ਹੋਵੇ ਤੇ ਸੇਵੀਆਂ ਦੀ ਤਰ੍ਹਾਂ ਮਿਠਾਸ ਫ਼ੈਲੇ ਅਤੇ ਸਰਕਾਰ ਤੇ ਕਿਸਾਨਾਂ ਵਿਚਕਾਰ ਚਲ ਰਹੇ ਮਸਲੇ ਦਾ ਹਲ ਨਿਕਲੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਸਿਰਸਾ ਨੇ ਕਿਹਾ ਕਿ ਟਿਕਰੀ ਬਾਰਡਰ ’ਤੇ ਦਿੱਲੀ ਕਮੇਟੀ ਵੱਲੋਂ ਵਾਟਰ ਪਰੂਫ਼ ਟੈਂਟ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਬਾਕੀ ਬਾਰਡਰਾਂ ’ਤੇ ਵੀ ਇਸੇ ਤਰ੍ਹਾਂ ਦੀ ਵਿਵਸਥਾ ਜਲਦ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨੀ ਘੋਲ ਦਾ 45ਵਾਂ ਦਿਨ, ਅੱਜ ਸਿੰਘੂ ਸਰਹੱਦ ’ਤੇ ਕਿਸਾਨ ਕਰਨਗੇ ਬੈਠਕ
NEXT STORY