ਵੈੱਬ ਡੈਸਕ- ਫੌਜ ਵਿਚ ਦਾੜ੍ਹੀ ਰੱਖਣ ਉੱਤੇ ਅਮਰੀਕੀ ਸਰਕਾਰ ਵੱਲੋਂ ਲਾਈ ਪਾਬੰਦੀ ਤੋਂ ਬਾਅਦ ਸਿੱਖ ਭਾਈਚਾਰਾ ਲਗਾਤਾਰ ਇਸ ਦਾ ਵਿਰੋਧ ਕਰ ਰਿਹਾ ਹੈ। ਹੁਣ DSGMC ਦੇ ਸਾਬਕਾ ਪ੍ਰਧਾਨ ਨੇ ਵੀ ਇਸ ਫੈਸਲੇ ਨੂੰ ਗਲਤ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ।
DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਮਰੀਕੀ ਫੌਜ ਵਿਚ ਸਿੱਖਾਂ ਦੀ ਹੋਂਦ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ 1917 ਭਗਤ ਸਿੰਘ ਥਿੰਦ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਅਮਰੀਕਾ ਲਈ ਸੇਵਾ ਨਿਭਾਈ ਸੀ। ਇਸ ਤੋਂ ਬਾਅਦ 1981 ਵਿਚ ਅਮਰੀਕੀ ਅਦਾਲਤ ਨੇ ਧਾਰਮਿਕ ਪ੍ਰਗਟਾਵੇ ਵਾਲੀਆਂ ਚੀਜ਼ਾਂ ਉੱਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਅਦਾਲਤ ਵਿਚ ਇਸ ਉੱਤੇ ਲੜਾਈ ਲੜੀ ਗਈ ਤੇ 2010 ਵਿਚ ਕੈਪ. ਸਿਮਰਪ੍ਰੀਤ ਲਾਂਬਾ, ਡਾ. ਕਮਲਜੀਤ ਸਿੰਘ ਕਲਸੀ ਨੂੰ ਫੌਜ ਵਿਚ ਸਵਿਕਾਰਿਆ ਗਿਆ ਤੇ ਅਦਾਲਤ ਵਿਚ ਜਿੱਤ ਤੋਂ ਬਾਅਦ ਆਰ.ਐੱਫ.ਆਰ.ਏ. (ਰਿਲੀਜਸ ਫਰੀਡਮ ਰੈਸਟੋਰੇਸ਼ਨ ਐਕਟ) ਲਿਆਂਦਾ ਗਿਆ।
ਇਸ ਮਸਲੇ ਉੱਤੇ ਅੱਗੇ ਬੋਲਦਿਆਂ ਜੀਕੇ ਨੇ ਕਿਹਾ ਕਿ ਅਮਰੀਕੀ ਸਰਕਾਰ ਦੀ ਇਸ ਪਾਬੰਦੀ ਦਾ ਸਾਰੇ ਹੀ ਧਰਮਾਂ ਉੱਤੇ ਅਸਰ ਪਏਗਾ। ਅਮਰੀਕੀ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਅਸੀਂ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖਾਂਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਿੱਖ ਮਰਿਆਦਾ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਉੱਤੇ ਗੱਲ ਕਰਨ ਲਈ ਡੈਲੀਗੇਸ਼ਨ ਵੀ ਲੈ ਕੇ ਜਾਣਗੇ।
ਅਦਾਕਾਰ ਵਿਜੇ ਦੀ ਰੈਲੀ ’ਚ ਪਈ ਭਾਜੜ ਦੀ ਜਾਂਚ ਸ਼ੁਰੂ
NEXT STORY