ਇੰਦੌਰ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੱਧ ਪ੍ਰਦੇਸ਼ ਦੇ ਚੋਣ ਦੌਰੇ ਵਿਚਾਲੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਬੁੱਧਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਵਿਜੇਵਰਗੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ, 'ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਰੂਪ 'ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਰੀਖੇ ਕਾਂਗਰਸ ਨੇਤਾਵਾਂ ਦੇ ਰਿਮੋਟ ਕੰਟਰੋਲ ਨਾਲ ਚੱਲਦੇ ਸਨ।' ਉਨ੍ਹਾਂ ਨੇ ਕੋਲਾ ਤੇ ਦੂਰਸੰਚਾਰ ਸਣੇ ਵੱਖ-ਵੱਖ ਖੇਤਰਾਂ 'ਚ ਸਾਬਕਾ ਯੂ.ਪੀ.ਏ. ਸਰਕਾਰ ਦੇ ਦਫਤਰ 'ਚ ਸਾਹਮਣੇ ਆਏ ਘਪਲਿਆਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ, 'ਬਤੌਰ ਪ੍ਰਧਾਨ ਮੰਤਰੀ, ਮਨਮੋਹਨ ਉਨ੍ਹਾਂ ਮਾਮਲਿਆਂ 'ਚ ਫੈਸਲੇ ਲੈਂਦੇ ਸਨ, ਜਿਨ੍ਹਾਂ 'ਚ ਕੁਝ ਲੋਕਾਂ ਨੂੰ ਕਾਫੀ ਫਾਇਦਾ ਹੋਣ ਦੀ ਗੁੰਜਾਇਸ਼ ਹੁੰਦੀ ਸੀ। ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਦੇਸ਼ 'ਚ ਕੁਲ 11 ਲੱਖ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਗਿਆ ਸੀ।'
ਭਾਜਪਾ ਜਨਰਲ ਸਕੱਤਰ ਨੇ ਸਵਾਲ ਕੀਤਾ, ''ਮਨਮੋਹਨ ਜਵਾਬ ਦੇਣ ਕਿ ਕੀ ਉਹ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ ਦੌਰਾਨ ਕੁਝ ਲੋਕਾਂ ਦੇ ਦਬਾਅ 'ਚ ਸਨ?'' ਵਿਜੇਵਰਗੀ ਨੇ ਕਿਹਾ, ''ਮਨਮੋਹਨ ਅਰਥ ਸ਼ਾਸ਼ਤਰੀ ਹਨ ਪਰ ਪ੍ਰਧਾਨ ਮੰਤਰੀ ਦੇ ਰੂਪ 'ਚ ਉਨ੍ਹਾਂ ਦੇ ਦਫਤਰ ਦੌਰਾਨ ਦੇਸ਼ ਦੀ ਅਰਥ ਵਿਵਸਥਾ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਮਨਮੋਹਨ ਸਰਕਾਰ 'ਚ ਮਹਿੰਗਾਈ ਤੇ ਵਿੱਤੀ ਘਾਟਾ ਵਧ ਗਿਆ ਸੀ, ਜਦਕਿ ਮੁਢਲੀ ਢਾਂਚੇ ਲਈ ਸਰਕਾਰੀ ਨਿਵੇਸ਼ 'ਚ ਗਿਰਾਵਟ ਦਰਜ ਕੀਤੀ ਗਈ ਸੀ।'' ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਅਗਲੀ ਲੋਕ ਸਭਾ ਚੋਣ ਨਾ ਲੜਨ ਦੇ ਐਲਾਨ ਬਾਰੇ ਪੁੱਛੇ ਜਾਣ 'ਤੇ ਭਾਜਪਾ ਜਨਰਲ ਸਕੱਤਰ ਨੇ ਕਿਹਾ, ''ਸਵਰਾਜ ਨੇ ਹਾਲਾਂਕਿ ਆਪਣੀ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਉਭਰੇ ਸਿਹਤ ਕਾਰਨਾਂ ਕਾਰਨ ਚੋਣ ਨਹੀਂ ਲੜਨ ਦੀ ਗੱਲ ਕਹੀ ਹੈ ਪਰ ਭਾਜਪਾ ਉਨ੍ਹਾਂ ਨੂੰ ਚੋਣ ਲੜਨ ਦਾ ਆਦੇਸ਼ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਆਦੇਸ਼ ਦਾ ਪਾਲਣ ਕਰਨਾ ਹੋਵੇਗਾ।''
ਰਾਮ ਮੰਦਰ ਦੇ ਨਿਰਮਾਣ ਲਈ ਇਸ ਸ਼ਖਸ ਨੇ ਦਿੱਤਾ 1 ਕਰੋੜ ਰੁਪਏ ਦਾ ਦਾਨ
NEXT STORY