ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਮਹੀਨੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ 'ਮਨ ਕੀ ਬਾਤ' ਲਈ ਜਨਤਾ ਤੋਂ ਸੁਝਾਅ ਮੰਗੇ ਹਨ। ਪੀ. ਐੱਮ. ਮੋਦੀ ਨੇ ਆਪਣੇ ਟਵਿੱਟਰ 'ਤੇ ਲਿਖਿਆ, ''ਇਸ ਮਹੀਨੇ 'ਮਨ ਕੀ ਬਾਤ' ਪ੍ਰੋਗਰਾਮ ਦਾ ਪ੍ਰਸਾਰਣ 24 ਫਰਵਰੀ ਨੂੰ ਹੋਵੇਗਾ।
ਪ੍ਰੋਗਰਾਮ ਲਈ 1800117800 'ਤੇ ਫੋਨ ਕਰ ਕੇ ਸੁਝਾਅ ਦੇਣ ਤੋਂ ਇਲਾਵਾ 'ਮਈ ਗਵਰਨਮੈਂਟ ਓਪਨ ਫੋਰਮ' ਅਤੇ 'ਨਮੋ ਐੱਪ' 'ਤੇ ਵੀ ਸੁਝਾਅ ਭੇਜੇ ਜਾ ਸਕਦੇ ਹਨ। ਦੱਸਣਯੋਗੈ ਕਿ ਮੋਦੀ ਹਰ ਮਹੀਨੇ ਜਨਤਾ ਨਾਲ ਮਨ ਕੀ ਬਾਤ ਕਰਦੇ ਹਨ। ਇਹ ਮਨ ਕੀ ਬਾਤ ਦਾ 53ਵਾਂ ਐਪੀਸੋਡ ਹੋਵੇਗਾ। ਪਿਛਲਾ ਐਪੀਸੋਡ 27 ਜਨਵਰੀ ਨੂੰ ਪ੍ਰਸਾਰਿਤ ਹੋਇਆ ਸੀ।
ਪੁਲਵਾਮਾ ਹਮਲਾ : ਮੋਦੀ ਬੋਲੇ- 'ਜੋ ਅੱਗ ਤੁਹਾਡੇ ਦਿਲ 'ਚ, ਉਹ ਹੀ ਮੇਰੇ ਦਿਲ 'ਚ'
NEXT STORY