ਬਰੌਨੀ— ਪੀ. ਐੱਮ. ਮੋਦੀ ਬਿਹਾਰ ਦੇ ਬਰੌਨੀ ਜ਼ਿਲੇ ਵਿਚ ਐਤਵਾਰ ਨੂੰ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕੀਤਾ। ਮੋਦੀ ਨੇ ਇਸ ਮੰਚ ਤੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸ਼ਹੀਦਾਂ ਵਿਚ ਸ਼ਾਮਲ ਬਿਹਾਰ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜੋ ਅੱਗ ਤੁਹਾਡੇ ਲੋਕਾਂ ਦੇ ਦਿਲ 'ਚ, ਉਹ ਹੀ ਅੱਗ ਮੇਰੇ ਦਿਲ 'ਚ ਵੀ ਹੈ। ਮੋਦੀ ਇੱਥੇ 33 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਪਟਨਾ ਦੇ ਵਿਕਾਸ ਨੂੰ ਨਵੀਂ ਰਫਤਾਰ ਮਿਲੇਗੀ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਹੋਏ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ 'ਚ ਬਿਹਾਰ ਦੇ ਦੋ ਜਵਾਨ, ਪਟਨਾ ਦੇ ਮਸੌਢੀ ਵਾਸੀ ਸੰਜੇ ਕੁਮਾਰ ਸਿਨਹਾ ਅਤੇ ਭਾਗਲਪੁਰ ਦੇ ਰਤਨ ਕੁਮਾਰ ਠਾਕੁਰ ਸ਼ਾਮਲ ਸਨ।
ਉਨ੍ਹਾਂ ਅੱਗੇ ਆਖਿਆ ਕਿ ਐਨ. ਡੀ. ਏ. ਸਰਕਾਰ ਦੀਆਂ ਯੋਜਨਾਵਾਂ ਦਾ ਵਿਜ਼ਨ, ਦੋ ਪਟੜੀਆਂ 'ਤੇ ਹੈ। ਪਹਿਲੀ ਪਟੜੀ ਇਨਫਰਾਸਟ੍ਰਕਚਰ ਨਾਲ ਜੁੜੀਆਂ ਯੋਜਨਾਵਾਂ, ਉਦਯੋਗਿਕ ਵਿਕਾਸ, ਲੋਕਾਂ ਨੂੰ ਆਧੁਨਿਕ ਸਹੂਲਤਾਂ ਦੇਣਾ। ਦੂਜੀ ਪਟੜੀ ਹੈ ਉਨ੍ਹਾਂ ਵਾਂਝੇ, ਪੀੜਤਾਂ ਦਾ ਜੀਵਨ ਆਸਾਨ ਬਣਾਉਣ ਹੈ, ਜੋ ਕਿ ਪਿਛਲੇ 70 ਸਾਲਾਂ ਤੋਂ ਮੂਲ ਸਹੂਲਤਾਵਾਂ ਲਈ ਸੰਘਰਸ਼ ਕਰ ਰਹੇ ਹਨ। ਮੋਦੀ ਨੇ ਅੱਗੇ ਕਿਹਾ ਕਿ ਮੈਂ ਪਟਨਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ, ਕਿਉਂਕਿ ਪਾਟਲੀਪੁੱਤਰ ਹੁਣ ਮੈਟਰੋ ਰੇਲ ਨਾਲ ਜੁੜਨ ਵਾਲਾ ਹੈ। ਇਹ ਮੈਟਰੋ ਪ੍ਰਾਜੈਕਟ ਤੇਜ਼ੀ ਨਾਲ ਵਿਕਸਿਤ ਹੋ ਰਹੇ ਪਟਨਾ ਸ਼ਹਿਰ ਨੂੰ ਨਵੀਂ ਰਫਤਾਰ ਦੇਵੇਗਾ। ਇਸ ਪ੍ਰਾਜੈਕਟ ਨਾਲ ਹੀ 3 ਵੱਡੇ ਕੰਮ ਇਕੱਠੇ ਹੋਣ ਜਾ ਰਹੇ ਹਨ। ਬਰੌਨੀ ਵਿਚ ਜੋ ਖਾਦ ਦਾ ਕਾਰਖਾਨਾ ਫਿਰ ਤੋਂ ਚਾਲੂ ਕੀਤਾ ਜਾ ਰਿਹਾ ਹੈ, ਉਸ ਨੂੰ ਗੈਸ ਉਪਲੱਬਧ ਹੋਵੇਗੀ। ਪਟਨਾ ਵਿਚ ਪਾਈਪ ਦੇ ਜ਼ਰੀਏ ਗੈਸ ਦੇਣ ਦਾ ਕੰਮ ਹੋਵੇਗਾ, ਸੀ. ਐੱਨ. ਜੀ. ਨਾਲ ਗੱਡੀਆਂ ਚੱਲ ਸਕਣਗੀਆਂ। ਹਜ਼ਾਰਾਂ ਪਰਿਵਾਰਾਂ ਨੂੰ ਹੁਣ ਪਾਈਪ ਵਾਲੀ ਗੈਸ ਮਿਲਣ ਵਾਲੀ ਹੈ।
ਦਿੱਲੀ 'ਚ ਫਿਰ ਛਾਏ ਬੱਦਲ, ਵਧੀ ਠੰਡ
NEXT STORY