ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਲ 2023 ਦੇ ਆਪਣੇ ਪਹਿਲੇ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ 97ਵਾਂ ਐਪੀਸੋਡ ਹੈ। ਇਸ ਤੋਂ ਪਹਿਲਾਂ 25 ਦਸੰਬਰ 2022 ਨੂੰ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ 96ਵੇਂ ਐਪੀਸੋਡ ਜ਼ਰੀਏ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਸੀ।
ਇਹ ਵੀ ਪੜ੍ਹੋ- ਅਸਾਮ ਦੇ CM ਹਿਮੰਤ ਬਿਸਵਾ ਬੋਲੇ- ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ, ਬਿਆਨ ਮਗਰੋਂ ਘਿਰੇ
ਆਪਣੇ ਅੱਜ ਦੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਸਮਾਗਮ ਭਰਪੂਰ ਹੁੰਦਾ ਹੈ। ਇਸ ਵਾਰ ਗਣਤੰਤਰ ਦਿਵਸ ਵਿਚ ਕਈ ਪਹਿਲੂਆਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।
- 2023 ਦੀ ਇਹ ਪਹਿਲੀ 'ਮਨ ਕੀ ਬਾਤ' ਅਤੇ ਉਸ ਦੇ ਨਾਲ-ਨਾਲ ਇਸ ਪ੍ਰੋਗਰਾਮ ਦੇ 97ਵਾਂ ਐਪੀਸੋਡ ਵੀ ਹੈ। ਤੁਹਾਡੇ ਨਾਲ ਇਕ ਵਾਰ ਫਿਰ ਤੋਂ ਗੱਲਬਾਤ ਕਰ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
- ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਭਾਰਤੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਦੇਸ਼ 'ਮਦਰ ਆਫ਼ ਡੈਮੋਕ੍ਰੇਸੀ' ਵੀ ਹੈ। ਲੋਕਤੰਤਰ ਸਾਡੀਆਂ ਰੰਗਾਂ ਵਿਚ ਹੈ, ਸਾਡੇ ਸੱਭਿਆਚਾਰ 'ਚ ਹੈ। ਸਦੀਆਂ ਤੋਂ ਇਹ ਸਾਡੇ ਕੰਮਕਾਜ ਦਾ ਵੀ ਇਕ ਅਨਿਖੜਵਾਂ ਹਿੱਸਾ ਰਿਹਾ ਹੈ। ਸੁਭਾਅ ਤੋਂ ਅਸੀਂ ਇਕ ਲੋਕਤੰਤਰੀ ਸਮਾਜ ਹਾਂ।
ਇਹ ਵੀ ਪੜ੍ਹੋ- 3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ
- ਕਸ਼ਮੀਰ ਦੇ ਸੱਯਦਾਬਾਦ 'ਚ ਵਿੰਟਰ ਗੇਮਜ਼ ਆਯੋਜਿਤ ਕੀਤੇ ਗਏ। ਇਨ੍ਹਾਂ ਗੇਮਜ਼ ਦੀ ਥੀਮ ਸੀ- ਸਨੋਅ ਕ੍ਰਿਕਟ। ਤੁਸੀਂ ਸੋਚ ਰਹੇ ਹੋਵੋਗੇ ਕਿ ਸਨੋਅ ਕ੍ਰਿਕਟ ਤਾਂ ਜ਼ਿਆਦਾ ਹੀ ਰੋਮਾਂਚਕ ਖੇਡ ਹੋਵੇਗੀ। ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ।
- ਅਗਲੀ ਵਾਰ ਜਦੋਂ ਤੁਸੀਂ ਕਸ਼ਮੀਰ ਦੀ ਯਾਤਰਾ ਦਾ ਪਲਾਨ ਬਣਾਓ ਤਾਂ ਇਸ ਤਰ੍ਹਾਂ ਦੇ ਆਯੋਜਨਾਂ ਨੂੰ ਵੇਖਣ ਲਈ ਵੀ ਸਮਾਂ ਜ਼ਰੂਰ ਕੱਢੋ। ਇਹ ਤਜ਼ਰਬਾ ਤੁਹਾਡੀ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾ ਦੇਵੇਗਾ।
-ਈ-ਵੇਸਟ ਦਾ ਠੀਕ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਇਹ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਪਰ ਜੇਕਰ ਸਾਵਧਾਨੀ ਨਾਲ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਰੀ-ਸਾਈਕਲ ਅਤੇ ਮੁੜ ਵਰਤੋਂ ਦੀ ਸਰਕਲ ਇਕਨਾਮੀ ਦੀ ਬਹੁਤ ਵੱਡੀ ਤਾਕਤ ਬਣ ਸਕਦਾ ਹੈ।
ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ
- ਗੋਆ ਦਾ ਨਾਂ ਆਉਂਦੇ ਹੀ ਸਭ ਤੋਂ ਪਹਿਲਾਂ ਇੱਥੋਂ ਦੀ ਖੂਬਸੂਰਤ ਬੀਚ ਅਤੇ ਪਸੰਦੀਦਾ ਖਾਣ-ਪੀਣ ਦੀ ਗੱਲ ਧਿਆਨ ਵਿਚ ਆਉਣ ਲੱਗਦੀ ਹੈ ਪਰ ਗੋਆ 'ਚ ਇਸ ਮਹੀਨੇ ਕੁਝ ਅਜਿਹਾ ਹੋਇਆ ਜੋ ਸੁਰਖੀਆਂ ਵਿਚ ਹੈ। ਦਿਵਿਯਾਂਗ ਲੋਕਾਂ ਦੇ ਕਲਿਆਣ ਲਈ ਗੋਆ ਦੇ ਪਣਜੀ ਵਿਚ 'ਪਰਪਲ ਫੇਸਟ' ਦਾ ਆਯੋਜਨ ਕੀਤਾ ਗਿਆ। ਇਸ ਵਿਚ 50,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਲੋਕ ਇਸ ਗੱਲ ਨੂੰ ਲੈ ਕੇ ਖੁਸ਼ ਸਨ ਕਿ ਹੁਣ ਉਹ 'ਮੀਰਾਮਰ ਬੀਚ' ਦਾ ਭਰਪੂਰ ਆਨੰਦ ਲੈ ਸਕਦੇ ਹਨ।
50 ਹਜ਼ਾਰ ਤੋਂ ਵੱਧ ਫੋਰੈਂਸਿਕ ਵਿਗਿਆਨੀਆਂ ਦੀ ਲੋੜ : ਸ਼ਾਹ
NEXT STORY