ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਵੇਖਦੇ ਹੋਏ ਆਕਾਸ਼ਵਾਣੀ ਦੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ ਅਗਲੇ ਤਿੰਨ ਮਹੀਨੇ ਪ੍ਰਸਾਰਣ ਨਹੀਂ ਹੋਵੇਗਾ। ਇਸ ਪ੍ਰੋਗਰਾਮ ਦੇ 110ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਦੇ ਮਹੀਨੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਅਜਿਹਾ ਹੀ ਹੋਇਆ ਸੀ।
ਇਹ ਵੀ ਪੜ੍ਹੋ- PM ਮੋਦੀ ਨੇ ਗੁਜਰਾਤ ਨੂੰ ਦਿੱਤੀ ਸੌਗਾਤ, ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ 'ਸੁਦਰਸ਼ਨ ਸੇਤੁ' ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਅਗਲੀ ਵਾਰ ਮਿਲਾਂਗੇ ਤਾਂ ਉਹ 111ਵੀਂ ਕੜੀ ਹੋਵੇਗੀ। ਉਨ੍ਹਾਂ ਨੇ 111 ਦੀ ਸ਼ੁੱਭ ਗਿਣਤੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਈ ਮੌਕਿਆਂ 'ਤੇ ਭਰੋਸਾ ਜਤਾਇਆ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਕੇ ਉਹ ਫਿਰ ਤੋਂ ਸੱਤਾ 'ਚ ਪਰਤਾਂਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ 'ਮਨ ਕੀ ਬਾਤ' ਦਾ ਪ੍ਰਸਾਰਣ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਕਿਸਾਨ ਆਗੂ ਬੋਲੇ- ਸ਼ੁਭਕਰਨ ਸਣੇ 6 ਕਿਸਾਨ ਹੋਏ ਸ਼ਹੀਦ, ਪ੍ਰਿਤਪਾਲ ਨਾਲ ਕੀਤਾ ਗਿਆ ਅੱਤਵਾਦੀਆਂ ਵਾਂਗ ਸਲੂਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਆਸਤ ’ਚ ਸਭ ਕੁਝ ਹਾਸਲ ਕਰਨ ਵਾਲੇ ਰਾਹੁਲ ਬੈਕ ਸੀਟ ਦਾ ਡਰਾਈਵਰ ਬਣ ਕੇ ਖੁਸ਼
NEXT STORY