ਹਰਿਆਣਾ- ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਟੈਬਲੇਟ ਵੰਡਣਾ ਸ਼ੁਰੂ ਕਰੇਗੀ। ਇਹ ਪ੍ਰਕਿਰਿਆ ਅਗਲੇ ਸੈਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਕਰੀਬ 8.20 ਲੱਖ ਵਿਦਿਆਰਥੀਆਂ ਨੂੰ ਟੈਬਲੇਟ ਵੰਡੇ ਜਾਣਗੇ। ਸੋਮਵਾਰ ਨੂੰ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਵਿਦਿਆਰਥੀ ਸਕੂਲ ਦੇ ਨਾਲ-ਨਾਲ ਬਾਹਰ ਵੀ ਯਾਨੀ ਕਿ ਘਰਾਂ 'ਚ ਪੜ੍ਹਾਈ 'ਚ ਤਕਨਾਲੋਜੀ ਦੀ ਮਦਦ ਲੈ ਸਕਣ।
ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’
ਸਰਕਾਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਟੈਬਲੇਟਸ 'ਚ ਵਿਦਿਆਰਥੀਆਂ ਲਈ ਸਾਰੀ ਸਟਡੀ ਸਮੱਗਰੀ ਅਤੇ ਕਿਤਾਬਾਂ ਪਹਿਲਾਂ ਤੋਂ ਹੀ ਅਪਲੋਡ ਹੋਣਗੀਆਂ ਤਾਂ ਕਿ ਵਿਦਿਆਰਥਈਆਂ ਦੀ ਦਿਲਚਸਪੀ ਨੂੰ ਵਧਾਇਆ ਜਾਸਕੇ ਅਤੇ ਆਨਲਾਈਨ ਪੜ੍ਹਾਈ 'ਚ ਮਦਦ ਮਿਲੇ। ਟੈਬਲੇਟ ਵੰਡ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸਕੂਲੀ ਸਿੱਖਿਆ ਵਿਭਾਗ ਦੀ ਬੈਠਕ ਹੋਈ, ਜਿਸ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਾਮਲ ਹੋਏ। ਬੈਠਕ 'ਚ ਤੈਅ ਹੋਇਆ ਕਿ ਵਿਦਿਆਰਥੀਆਂ ਨੂੰ ਲਾਇਬਰੇਰੀ ਦੀਆਂ ਕਿਤਾਬਾਂ ਦੀ ਪ੍ਰਣਾਲੀ ਦੇ ਆਧਾਰ 'ਤੇ ਇਹ ਟੈਬਲੇਟ ਦਿੱਤੇ ਜਾਣਗੇ ਅਤੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਨੂੰ ਇਹ ਟੈਬਲੇਟ ਵਾਪਸ ਕਰਨੇ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ, ਹਵਾਈ ਸੇਵਾਵਾਂ ਵੀ ਰੱਦ
NEXT STORY