ਜੰਮੂ- ਜੰਮੂ-ਕਸ਼ਮੀਰ ਦੇ ਭਗਵਤੀ ਨਗਰ ਸਥਿਤ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦਾ 500 ਬੈੱਡਾਂ ਵਾਲਾ ਹਸਪਤਾਲ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ। ਉੱਪ ਰਾਜਪਾਲ ਮਨੋਜ ਸਿਨਹਾ ਨੇ ਹਸਪਤਾਲ ਦਾ ਉਦਘਾਟਨ ਅਤੇ ਨਿਰੀਖਣ ਕੀਤਾ। ਆਕਸੀਜਨ ਟਰਾਇਨ ਰਨ ਦੇ ਨਾਲ ਹਸਪਤਾਲ ਨੂੰ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਡੀ. ਆਰ. ਡੀ. ਓ. ਹਸਪਤਾਲ ’ਚ 4 ਵਾਰਡ ਸਥਾਪਤ ਕੀਤੇ ਗਏ ਹਨ, ਜਿਸ ’ਚੋਂ 3 ਵਾਰਡ ਆਮ ਅਤੇ ਇਕ ਆਈ. ਸੀ. ਯੂ. ਦਾ ਹੈ। ਹਸਪਤਾਲ ’ਚ 100 ਤੋਂ ਆਈ. ਸੀ. ਯੂ. ਬੈੱਡ ਹਨ, ਜਿਸ ਵਿਚ ਮਰੀਜ਼ਾਂ ਦੇ ਹਿਸਾਬ ਨਾਲ ਹੀ ਵਿਸਥਾਰ ਕੀਤਾ ਜਾਵੇਗਾ।
ਓਧਰ ਸਿਹਤ ਅਤੇ ਮੈਡੀਕਲ ਮਹਿਕਮੇ ਦੇ ਵਿੱਤੀ ਕਮਿਸ਼ਨਰ ਅਟਲ ਡੁਲੂ ਨੇ ਦੱਸਿਆ ਕਿ ਹਸਪਤਾਲ ’ਚ ਗੈਰ ਕੋਵਿਡ ਮਰੀਜ਼ ਨਹੀਂ ਵੇਖੇ ਜਾਣਗੇ। ਹੋਰ ਹਸਪਤਾਲਾਂ ਤੋਂ ਕੋਰੋਨਾ ਮਰੀਜ਼ਾਂ ਨੂੰ ਡੀ. ਆਰ. ਡੀ. ਓ. ’ਚ ਸ਼ਿਫਟ ਕਰਨ ਦੀ ਅਜੇ ਯੋਜਨਾ ਨਹੀਂ ਹੈ ਪਰ ਭਵਿੱਖ ’ਚ ਨਵੇਂ ਕੋਰੋਨਾ ਮਰੀਜ਼ਾਂ ਨੂੰ ਡੀ. ਆਰ. ਡੀ. ਓ. ਵਿਚ ਹੀ ਭੇਜਿਆ ਜਾਵੇਗਾ।
ਡੀ. ਆਰ. ਡੀ. ਓ. ਹਸਪਤਾਲ ਲਈ ਸਿਹਤ ਮਹਿਕਮੇ ਤੋਂ ਡਾਕਟਰ, ਮਾਹਰ ਅਤੇ ਪੈਰਾ-ਮੈਡੀਕਲ ਸਟਾਫ਼ ਭੇਜਿਆ ਗਿਆ ਹੈ। ਇਸ ਵਿਚ ਜੀ. ਐੱਮ. ਸੀ. ਅਤੇ ਐਸੋਸੀਏਟਡ ਹਸਪਤਾਲਾਂ ਦਾ ਵੀ ਸਟਾਫ਼ ਲਾਇਆ ਜਾਵੇਗਾ। ਮਰੀਜ਼ਾਂ ਦੇ ਹਿਸਾਬ ਨਾਲ ਸਟਾਫ਼ ਦਾ ਵਿਸਥਾਰ ਕੀਤਾ ਜਾਵੇਗਾ। ਡੀ. ਆਰ. ਡੀ. ਓ. ਹਸਪਤਾਲ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੇ ਹੋਰ ਪ੍ਰਮੁੱਖ ਹਸਪਤਾਲਾਂ ’ਤੇ ਕੋਵਿਡ ਮਰੀਜ਼ਾਂ ਦਾ ਭਾਰ ਹੌਲੀ-ਹੌਲੀ ਖਤਮ ਹੋ ਜਾਵੇਗਾ।
ਬੱਚਿਆਂ 'ਤੇ ਕੋਵੈਕਸੀਨ ਦੇ ਕਲੀਨਿਕਲ ਪ੍ਰੀਖਣ ਲਈ 5 ਮੈਡੀਕਲ ਸੰਸਥਾਵਾਂ ਨੂੰ ਮਿਲੀ ਮਨਜ਼ੂਰੀ
NEXT STORY