ਬੈਂਗਲੁਰੂ- ਦੇਸ਼ ਭਰ ਦੀਆਂ 5 ਮੈਡੀਕਲ ਸੰਸਥਾਵਾਂ ਨੂੰ ਹੁਣ ਤੱਕ 2 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚਿਆਂ 'ਤੇ ਕੋਵੈਕਸੀਨ ਦੇ ਕਲੀਨਿਕਲ ਪ੍ਰੀਖਣਾਂ ਲਈ ਸੰਸਥਾਗਤ ਨੀਤੀ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ। ਬੱਚਿਆਂ ਦੇ ਕਲੀਨਿਕਲ ਪ੍ਰੀਖਣ 'ਚ ਤਿੰਨ ਉਮਰ ਸਮੂਹਾਂ ਦੇ ਕੁੱਲ 525 ਬੱਚਿਆਂ 'ਤੇ ਪ੍ਰੀਖਣ ਕੀਤਾ ਜਾਵੇਗਾ। ਜਿੱਥੇ ਬੱਚਿਆਂ 'ਚ ਟੀਕੇ ਦੀ ਸੁਰੱਖਿਆ ਅਤੇ ਇਮਿਊਨਿਟੀ ਦਾ ਮੁਲਾਂਕਣ ਕੀਤਾ ਜਾਵੇਗਾ। ਅਮਰੀਕਾ 'ਚ 12 ਤੋਂ 15 ਉਮਰ ਵਰਗ ਦੇ 2260 ਬੱਚਿਆਂ ਨੂੰ ਫਾਈਜ਼ਰ ਦੇ ਟੀਕੇ ਦੇ ਪ੍ਰੀਖਣ ਲਈ ਰਜਿਸਟਰਡ ਕੀਤਾ ਗਿਆ ਹੈ। ਅਮਰੀਕਾ ਅਤੇ ਕੈਨੇਡਾ 'ਚ 6 ਮਹੀਨੇ ਤੋਂ 11 ਸਾਲ ਦੇ ਬੱਚਿਆਂ 'ਚੋਂ 6750 ਬੱਚਿਆਂ ਨੇ ਮਾਡਰਨਾ ਦਾ ਟੀਕਾ ਲਗਾਉਣ ਲਈ ਆਣੀ ਨਾਮਜ਼ਦਗੀ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰ ਦੀ ਲਾਪਰਵਾਹੀ ਕਾਰਨ ਆਕਸੀਜਨ ਦਾ ਸੰਕਟ ਪੈਦਾ ਹੋਇਆ ਅਤੇ ਲੋਕਾਂ ਦੀ ਮੌਤ ਹੋਈ : ਪ੍ਰਿਯੰਕਾ
ਭਾਰਤ 'ਚ ਤਿੰਨ ਉਮਰ ਵਰਗ 2 ਤੋਂ 6 ਸਾਲ, 6 ਤੋਂ 12 ਸਾਲ ਅਤੇ 12 ਤੋਂ 18 ਸਾਲ 'ਚੋਂ ਹਰੇਕ ਉਮਰ ਵਰਗ ਤੋਂ 175 ਬੱਚਿਆਂ ਨੂੰ ਟੀਕਾ ਲਗਾਇਆ ਜਾਵੇਗਾ। ਦੇਸ ਦੇ ਕਲੀਨਿਕਲ ਪ੍ਰੀਖਣ ਰਜਿਸਟਰੇਸ਼ਨ ਅਨੁਸਾਰ ਜਿਨ੍ਹਾਂ 5 ਸੰਸਥਾਵਾਂ 'ਚ ਬੱਚਿਆਂ ਨੂੰ ਟੀਕਾ ਲਗਾਇਆ ਜਾਵੇਗਾ, ਉਨ੍ਹਾਂ 'ਚ ਹਸਪਤਾਲ ਕਾਨਪੁਰ, ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਪਟਨਾ, ਮੈਸੂਰ ਮੈਡੀਕਲ ਕਾਲਜ ਅਤੇ ਖੋਜ ਸੰਸਥਾ (ਐੱਮ.ਐੱਮ.ਸੀ.ਆਰ.ਆਈ.) ਮੈਸੂਰ, ਪ੍ਰਣਾਮ ਹਸਪਤਾਲ ਹੈਦਰਾਬਾਦ ਅਤੇ ਮੇਡਿਟ੍ਰਿਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ ਨਾਗਪੁਰ ਹੈ।
ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ
ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ
NEXT STORY