ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਇਸ ਦੇ ਵਧਦੇ ਮਾਮਲਿਆਂ ਦਰਮਿਆਨ ਕਈ ਨੇਤਾ ਵੀ ਪਾਜ਼ੇਟਿਵ ਹੋ ਰਹੇ ਹਨ। ਉੱਤਰ-ਪੂਰਬ ਦਿੱਲੀ ਤੋਂ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਨੋਜ ਤਿਵਾੜੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਤਿਵਾੜੀ ਨੇ ਮੰਗਲਵਾਰ ਨੂੰ ਟਵੀਟ ਕੀਤਾ,‘‘2 ਜਨਵਰੀ ਰਾਤ ਤੋਂ ਹੀ ਅਸਵਸਥ ਮਹਿਸੂਸ ਕਰ ਰਿਹਾ ਸੀ। ਹਲਕਾ ਬੁਖ਼ਾਰ ਅਤੇ ਜ਼ੁਕਾਮ ਹੋਣ ਕਾਰਨ ਕੱਲ ਯਾਨੀ ਸੋਮਵਾਰ ਉਤਰਾਖੰਡ-ਰੁਦਰਪੁਰ ਪ੍ਰਚਾਰ ’ਚ ਵੀ ਨਹੀਂ ਜਾ ਸਕਿਆ ਸੀ। ਟੈਸਟ ’ਚ ਮੰਗਲਵਾਰ ਨੂੰ ਪਾਜ਼ੇਟਿਵ ਆਇਆ ਹਾਂ। ਸਾਵਧਾਨੀ ਵਰਤਦੇ ਹੋਏ ਖ਼ੁਦ ਨੂੰ ਸੋਮਵਾਰ ਹੀ ਆਈਸੋਲੇਟ ਕਰ ਲਿਆ ਸੀ। ਕ੍ਰਿਪਾ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ।’’
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੇਜਰੀਵਾਲ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੇਰੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਲੱਛਣ ਹਲਕੇ ਹਨ। ਉਨ੍ਹਾਂ ਲਿਖਿਆ ਕਿ ਮੈਂ ਖ਼ੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਜੋ ਲੋਕ ਵੀ ਪਿਛਲੇ ਕੁਝ ਦਿਨਾਂ ’ਚ ਮੇਰੇ ਸੰਪਰਕ ’ਚ ਆਏ ਹਨ, ਉਹ ਸਾਰੇ ਖ਼ੁਦ ਨੂੰ ਆਈਸੋਲੇਟ ਕਰ ਲੈਣ ਅਤੇ ਆਪਣੀ ਜਾਂਚ ਕਰਵਾਉਣ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ ਪੁਲਸ ਦੇ ਜਵਾਨ ਜਲਦ ਹੋਣਗੇ ਅਮਰੀਕੀ ਹਥਿਆਰਾਂ ਨਾਲ ਲੈਸ, ਮਿਲਣਗੀਆਂ ਇਹ ਰਾਈਫਲਾਂ
NEXT STORY