ਨੈਸ਼ਨਲ ਡੈਸਕ- ਅੱਜਕੱਲ੍ਹ ਬਾਜ਼ਾਰਾਂ 'ਚ ਰਸੀਲੇ ਅਤੇ ਪੀਲੇ ਅੰਬਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ, ਪਰ ਇਹ ਸੁੰਦਰ ਦਿਖਣ ਵਾਲੇ ਅੰਬ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ। ਸੋਸ਼ਲ ਮੀਡੀਆ 'ਤੇ ਮੁੰਬਈ ਦੇ ਵਾਸ਼ੀ ਦੇ ਏਪੀਐੱਮਸੀ ਬਾਜ਼ਾਰ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਜਾਗਰੂਕ ਨਾਗਰਿਕ ਨੇ ਅੰਬਾਂ ਨੂੰ ਪਕਾਉਣ ਲਈ ਵਰਤੇ ਜਾ ਰਹੇ ਘਾਤਕ ਰਸਾਇਣਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਵੀਡੀਓ 'ਚ ਮਜ਼ਦੂਰ ਅਤੇ ਮਾਲਕ ਅੰਬਾਂ ਨੂੰ ਜਲਦੀ ਪਕਾਉਣ ਲਈ ਪਾਬੰਦੀਸ਼ੁਦਾ ਰਸਾਇਣਾਂ ਦਾ ਛਿੜਕਾਅ ਕਰਦੇ ਨਜ਼ਰ ਆ ਰਹੇ ਹਨ।
ਅੰਬਾਂ ਨੂੰ ਕੁਦਰਤੀ ਤੌਰ 'ਤੇ ਪਕਾਉਣ ਦੀ ਬਜਾਏ, 'ਕੈਲਸ਼ੀਅਮ ਕਾਰਬਾਈਡ' ਦੀ ਵਰਤੋਂ ਕਰਕੇ ਉਨ੍ਹਾਂ ਨੂੰ ਮਹਿਜ਼ ਕੁਝ ਘੰਟਿਆਂ 'ਚ ਪੀਲਾ ਕਰ ਦਿੱਤਾ ਜਾਂਦਾ ਹੈ। ਭਾਰਤ 'ਚ ਇਹ ਰਸਾਇਣ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਕਿਉਂਕਿ ਇਹ ਪਾਣੀ ਦੇ ਸੰਪਰਕ 'ਚ ਆਉਣ 'ਤੇ ਐਸੀਟਿਲੀਨ ਗੈਸ ਪੈਦਾ ਕਰਦਾ ਹੈ। ਇਸ 'ਚ ਆਰਸੈਨਿਕ ਅਤੇ ਫਾਸਫੋਰਸ ਵਰਗੇ ਜ਼ਹਿਰੀਲੇ ਤੱਤ ਹੁੰਦੇ ਹਨ ਅਤੇ ਅਜਿਹੇ ਫਲ ਵੇਚਣਾ ਇਕ ਗੰਭੀਰ ਅਪਰਾਧ ਹੈ। ਇਨ੍ਹਾਂ ਰਸਾਇਣਕ ਅੰਬਾਂ ਦੇ ਸੇਵਨ ਨਾਲ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਸਿਰਦਰਦ, ਚੱਕਰ ਆਉਣਾ, ਉਲਟੀਆਂ ਅਤੇ ਪੇਟ ਦਰਦ। ਸਾਹ ਲੈਣ 'ਚ ਤਕਲੀਫ। ਲਿਵਰ ਅਤੇ ਕਿਡਨੀ 'ਤੇ ਸਿੱਧਾ ਬੁਰਾ ਪ੍ਰਭਾਵ। ਕੈਂਸਰ ਵਰਗੀ ਬੀਮਾਰੀ ਦਾ ਖਤਰਾ। ਬੱਚੇ, ਗਰਭਵਤੀ ਔਰਤਾਂ ਅਤੇ ਬਜ਼ੁਰਗ ਇਸ ਦੇ ਪ੍ਰਭਾਵ ਹੇਠ ਜਲਦੀ ਆ ਸਕਦੇ ਹਨ।
ਅਸਲੀ ਅਤੇ ਨਕਲੀ ਅੰਬ ਦੀ ਪਛਾਣ ਕਿਵੇਂ ਕਰੀਏ?
ਤੁਸੀਂ ਇਨ੍ਹਾਂ ਤਰੀਕਿਆਂ ਨਾਲ ਸਿਹਤਮੰਦ ਅੰਬਾਂ ਦੀ ਚੋਣ ਕਰ ਸਕਦੇ ਹੋ। ਕਾਰਬਾਈਡ ਨਾਲ ਪਕਾਏ ਅੰਬ ਕਸਾਰ ਪੀਲੇ ਜਾਂ ਸੰਤਰੀ ਰੰਗ ਦੇ ਹੁੰਦੇ ਹਨ, ਜਦੋਂ ਕਿ ਕੁਦਰਤੀ ਅੰਬ ਹਰੇ ਅਤੇ ਪੀਲੇ ਰੰਗ ਦਾ ਮਿਸ਼ਰਣ ਹੁੰਦੇ ਹਨ। ਕੁਦਰਤੀ ਅੰਬਾਂ 'ਚੋਂ ਮਿੱਠੀ ਖੁਸ਼ਬੂ ਆਉਂਦੀ ਹੈ, ਜਦਕਿ ਰਸਾਇਣਕ ਅੰਬਾਂ 'ਚੋਂ ਕੋਈ ਖੁਸ਼ਬੂ ਨਹੀਂ ਆਉਂਦੀ ਜਾਂ ਰਸਾਇਣਕ ਬਦਬੂ ਆਉਂਦੀ ਹੈ। ਬਹੁਤ ਜ਼ਿਆਦਾ ਚਮਕਦਾਰ ਅੰਬ ਖਰੀਦਣ ਤੋਂ ਬਚੋ ਅਤੇ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Abu Dhabi ਲਈ ਟੇਕ ਆਫ਼ ਕਰਨ ਲੱਗਾ ਜਹਾਜ਼ ! ਅਚਾਨਕ ਵਿੰਗ 'ਚ ਲੱਗ ਗਈ ਅੱਗ, ਫ਼ਿਰ...
NEXT STORY