ਸੁਪੌਲ- ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਨਿਰਮਲੀ 'ਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਵਿਅਕਤੀ ਨੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਹੰਗਾਮਾ ਕੀਤਾ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਧੁਬਨੀ ਜ਼ਿਲ੍ਹੇ ਦੇ ਲੌਕਹੀ ਥਾਣਾ ਖੇਤਰ ਦੇ ਵਿਕਰਮਸੇਰ ਦੇ ਇਕ ਨੌਜਵਾਨ ਪ੍ਰਸ਼ਾਂਤ ਕੁਮਾਰ ਦਾ ਪਿੰਡ ਦੀ ਕੁੜੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ ਅਤੇ ਕੁੜੀ ਦੇ ਪਿਤਾ ਦੇ ਰਾਜੀ ਨਾ ਹੋਣ ਕਾਰਨ ਟੈਂਕੀ 'ਤੇ ਚੜ੍ਹ ਗਿਆ। ਦਰਅਸਲ ਮੁੰਡਾ-ਕੁੜੀ ਦੋਵੇਂ ਵਿਆਹ ਲਈ ਰਾਜੀ ਹਨ ਪਰ ਕੁੜੀ ਦੇ ਪਿਤਾ ਤਿਆਰ ਨਹੀਂ ਹੈ। ਥੱਕ ਹਾਰ ਕੇ ਪ੍ਰਸ਼ਾਂਤ ਨੇ 'ਛੋਲੇ' ਫਿਲਮ ਦੇ ਵੀਰੂ ਦਾ ਰਸਤਾ ਅਪਣਾਇਆ।
ਸੁਸਾਈਡ ਨੋਟ ਤੋਂ ਹੋਇਆ ਪ੍ਰੇਮ ਪ੍ਰਸੰਗ ਦਾ ਖੁਲਾਸਾ
ਸ਼ੁੱਕਰਵਾਰ ਰਾਤ ਉਹ ਲੌਕਹੀ ਨਾਲ ਲੱਗਦੇ ਸੁਪੌਲ ਜ਼ਿਲ੍ਹੇ ਦੇ ਇਕ ਹਸਪਤਾਲ ਕੋਲ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ 'ਚ ਭੱਜ-ਦੌੜ ਪੈ ਗਈ। ਇੰਨਾ ਹੀ ਨਹੀਂ ਉੱਪਰ ਚੜ੍ਹਨ ਤੋਂ ਪਹਿਲਾਂ ਪ੍ਰਸ਼ਾਂਤ ਨੇ ਇਕ ਸੁਸਾਈਡ ਨੋਟ ਵੀ ਲਿਖ ਕੇ ਹੇਠਾਂ ਛੱਡ ਦਿੱਤਾ ਸੀ। ਉਸੇ ਸੁਸਾਈਡ ਨੋਟ ਤੋਂ ਉਸ ਦੇ ਪ੍ਰੇਮ ਪ੍ਰਸੰਗ 'ਚ ਟੈਂਕੀ 'ਤੇ ਚੜ੍ਹਨ ਦਾ ਖੁਲਾਸਾ ਹੋਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਪਹੁੰਚੀ ਪੁਲਸ ਉਸ ਨੂੰ ਵਾਰ-ਵਾਰ ਹੇਠਾਂ ਉਤਰਨ ਦੀ ਅਪੀਲ ਕਰਦੀ ਰਹੀ ਪਰ ਪ੍ਰਸ਼ਾਂਤ ਇਸ ਗੱਲ 'ਤੇ ਅੜਿਆ ਰਿਹਾ ਕਿ ਜਦੋਂ ਤੱਕ ਕੁੜੀ ਨੂੰ ਇੱਥੇ ਬੁਲਾ ਕੇ ਉਸ ਦਾ ਵਿਆਹ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ। ਅਜਿਹੇ 'ਚ ਪੁਲਸ ਨੇ ਕਈ ਵਾਰ ਪ੍ਰਸ਼ਾਂ ਨੂੰ ਹੇਠਾਂ ਉਤਰਨ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਚੋਣਾਂ: ਵੋਟਿੰਗ ਦੌਰਾਨ ਹਿੰਸਾ, CISF ਦੀ ਗੋਲੀਬਾਰੀ ’ਚ 4 ਲੋਕਾਂ ਦੀ ਮੌਤ
ਹੋਲੀ ਵਾਲੇ ਦਿਨ ਵੀ ਚੜ੍ਹਿਆ ਸੀ ਟੈਂਕੀ 'ਤੇ
ਪੁਲਸ ਨੇ ਪ੍ਰਸ਼ਾਂਤ ਨਾਲ ਗੱਲ ਕਰ ਕੇ ਇੱਥੇ ਤੱਕ ਕਿਹਾ ਕਿ ਹੇਠਾਂ ਉਤਰ ਜਾਓ। ਤੁਸੀਂ ਦੋਵੇਂ ਬਾਲਗ ਹੋ। ਅਸੀਂ ਨਾਲ ਜਾ ਕੇ ਕੁੜੀ ਦੇ ਪਰਿਵਾਰ ਨਾਲ ਗੱਲ ਕਰਾਂਗੇ ਅਤੇ ਵਿਆਹ ਕਰਵਾ ਦੇਵਾਂਗੇ। ਇਸ ਦੇ ਬਾਵਜੂਦ ਪ੍ਰਸ਼ਾਂਤ ਕੁੜੀ ਨੂੰ ਬੁਲਾਉਣ ਦੀ ਜਿੱਦ 'ਤੇ ਅੜਿਆ ਰਿਹਾ। ਪ੍ਰਸ਼ਾਂਤ ਨੇ ਕਿਹਾ ਕਿ ਮੈਂ ਹੋਲੀ ਦੇ ਦਿਨ ਵੀ ਚੜ੍ਹਿਆ ਸੀ। ਇਸੇ ਤਰ੍ਹਾਂ ਦਾ ਭਰੋਸਾ ਦੇ ਕੇ ਮੈਨੂੰ ਉਤਾਰ ਦਿੱਤਾ ਗਿਆ ਪਰ ਕੁਝ ਨਾ ਕੁਝ ਕਰ ਕੇ ਮੈਨੂੰ ਉੱਥੋਂ ਦੌੜਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਹਾਲੇ ਉੱਥੇ ਹਾਈ ਵੋਲਟੇਜ਼ ਡਰਾਮਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ATM ਮਸ਼ੀਨ ਕੋਲ ਭੁੰਜੇ ਬੈਠ ਨੌਜਵਾਨ ਕਰਦਾ ਸੀ ਪੜ੍ਹਾਈ, IAS ਨੇ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਟਵੀਟ
ਮਹਾਰਾਸ਼ਟਰ ’ਚ ਤਾਲਾਬੰਦੀ; ਸੜਕਾਂ ਵੀਰਾਨ, ਘਰਾਂ ’ਚ ਕੈਦ ਲੋਕ (ਵੇਖੋ ਤਸਵੀਰਾਂ)
NEXT STORY