ਚਿੰਤਪੂਰਨੀ (ਸੁਨੀਲ)- ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਦੇ ਦਰਬਾਰ ਵਿਚ ਸ਼ਨੀਵਾਰ ਨੂੰ ਸ਼ਰਧਾਲੂਆਂ ਨੇ ਸੋਨੇ-ਚਾਂਦੀ ਦੇ ਛੱਤਰ, ਮੁਕੁਟ ਅਤੇ ਚਾਂਦੀ ਦਾ ਥਾਲ ਮਾਂ ਦੇ ਚਰਨਾਂ ’ਚ ਭੇਟ ਕੀਤੇ ਹਨ। ਜਲੰਧਰ ਤੋਂ ਆਏ ਸ਼ਰਧਾਲੂ ਨੇ ਲਗਭਗ 117.490 ਗ੍ਰਾਮ ਦਾ ਸੋਨੇ ਦਾ ਮੁਕੁਟ ਅਤੇ 641 ਗ੍ਰਾਮ ਦਾ ਚਾਂਦੀ ਦਾ ਛੱਤਰ ਮਾਂ ਚਿੰਤਪੂਰਨੀ ਮੰਦਰ ’ਚ ਚੜ੍ਹਾਇਆ।
ਉੱਥੇ ਹੀ ਇਕ ਇਕ ਹੋਰ ਸ਼ਰਧਾਲੂ ਨੇ ਗੁਪਤ ਤੌਰ ’ਤੇ 3 ਕਿਲੋ 881 ਗ੍ਰਾਮ ਚਾਂਦੀ ਦਾ ਥਾਲ, 5 ਚਾਂਦੀ ਦੀਆਂ ਕੌਲੀਆਂ, 2 ਚਾਂਦੀ ਦੇ ਚੱਮਚ ਅਤੇ ਇਕ ਚਾਂਦੀ ਦਾ ਗਲਾਸ ਚੜ੍ਹਾਇਆ। ਮੰਦਰ ਅਧਿਕਾਰੀ ਬਲਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਾਤਾ ਚਿੰਤਪੂਰਨੀ ਦੇ ਪ੍ਰਤੀ ਭਗਤਾਂ ਦੀ ਆਸਥਾ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਇੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸ਼ਰਧਾਲੂ ਸੋਨੇ-ਚਾਂਦੀ ਦੇ ਨਾਲ ਕਰੋੜਾਂ ਰੁਪਏ ਦੀ ਨਕਦੀ ਚੜ੍ਹਾਵੇ ਦੇ ਰੂਪ ’ਚ ਚੜ੍ਹਾਉਂਦੇ ਹਨ।
ਯੂ. ਪੀ. ਦੀ ਇਕ ਹੋਰ ਮਸਜਿਦ ’ਚ ਸ਼ਿਵ ਮੰਦਰ ਹੋਣ ਦਾ ਦਾਅਵਾ, ਅਦਾਲਤ ਨੇ ਸਵੀਕਾਰ ਕੀਤੀ ਪਟੀਸ਼ਨ
NEXT STORY