ਚਿੰਤਪੂਰਨੀ- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਮੰਦਰ ਵਿਚ ਰੋਜ਼ਾਨਾ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਦੇ ਚੱਲਦੇ ਐਤਵਾਰ ਨੂੰ ਡਬਲ ਲਾਈਨ ਵਿਵਸਥਾ ਤਹਿਤ ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ। ਦੁਪਹਿਰ 12 ਵਜੇ ਤੱਕ ਸ਼ਰਧਾਲੂਆਂ ਦੀ ਡਬਲ ਲਾਈਨ ਸ਼ੇਰ-ਏ-ਪੰਜਾਬ ਢਾਬਾ ਮਾਧੋ ਟਿੱਲਾ ਨੂੰ ਪਾਰ ਕਰ ਕੇ ਧਰਮਸ਼ਾਲਾ ਤੱਕ ਪਹੁੰਚ ਗਈ ਸੀ।
ਐਤਵਾਰ ਨੂੰ ਲਗਭਗ 18000 ਸ਼ਰਧਾਲੂਆਂ ਨੇ ਮਾਂ ਦੇਵੀ ਦੇ ਚਰਨਾਂ 'ਚ ਮੱਥਾ ਟੇਕਿਆ। ਮੰਦਰ ਕੰਪਲੈਕਸ ਤੋਂ ਲੈ ਕੇ ਮੰਦਰ ਦੇ ਮੁੱਖ ਬਾਜ਼ਾਰ ਤੱਕ ਹੋਮ ਗਾਰਡ ਦੇ ਜਵਾਨ ਅਤੇ ਮੰਦਰ ਦੇ ਸਾਬਕਾ ਸੈਨਿਕਾਂ ਵਲੋਂ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ। ਮੰਦਰ ਟਰੱਸਟ ਵਲੋਂ ਚਲਾਈ ਜਾ ਰਹੀ ਦਰਸ਼ਨ ਵਿਵਸਥਾ ਤਹਿਤ ਸ਼ਰਧਾਲੂਆਂ ਨੇ ਸੌਖੇ ਦਰਸ਼ਨ ਕੀਤੇ। ਲਿਫਟ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਵਲੋਂ ਸ਼ਰਧਾਲੂਆਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਲਿਫਟ ਰੂਟ ਰਾਹੀਂ ਮਾਂ ਦੇ ਦਰਸ਼ਨ ਲਈ ਭੇਜਿਆ ਜਾ ਰਿਹਾ ਸੀ।
ਥਾਣਾ ਇੰਚਾਰਜ ਜੈਕੁਮਾਰ ਸ਼ਰਮਾ, ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ। ਇਸ ਸਬੰਧੀ ਕਾਰਜਕਾਰੀ ਮੰਦਰ ਅਧਿਕਾਰੀ ਅਤੇ ਤਹਿਸੀਲਦਾਰ ਅੰਬ ਪ੍ਰੇਮ ਲਾਲ ਧੀਮਾਨ ਨੇ ਕਿਹਾ ਕਿ ਪ੍ਰਬੰਧ ਅਨੁਸਾਰ ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਭਾਰੀ ਭੀੜ ਦੇ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਆਪਣੀਆਂ ਸੇਵਾਵਾਂ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
'ਸਰੀਰਕ ਸਬੰਧ ਬਣਾਓ ਨਹੀਂ ਤਾਂ ਫੇਲ੍ਹ ਕਰ ਦਿਆਂਗਾ...', ਹਵਸੀ ਅਧਿਆਪਕ ਦੀ ਕਾਲੀ ਕਰਤੂਤ
NEXT STORY