ਕਟੜਾ(ਅਮਿਤ)- ਮਾਤਾ ਰਾਣੀ ਦੇ ਨਰਾਤਿਆਂ ਦੌਰਾਨ ਮਾਂ ਭਗਵਤੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲੇ 3 ਨਰਾਤਰਿਆਂ ਦੌਰਾਨ ਲਗਭਗ 1.10 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੱਲ ਰਹੇ ਸਰਦ ਰੁੱਤ ਦੇ ਨਰਾਤਿਆਂ ਦੌਰਾਨ ਲਗਭਗ 3 ਲੱਖ ਸ਼ਰਧਾਲੂ ਵੈਸ਼ਨੋ ਦੇਵੀ ਭਵਨ ’ਚ ਮਾਤਾ ਰਾਣੀ ਦੀਆਂ ਕੁਦਰਤੀ ਪਿੰਡੀਆਂ ਦੇ ਸਾਹਮਣੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ।
ਰਜਿਸਟ੍ਰੇਸ਼ਨ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਨਰਾਤੇ ’ਤੇ 42,000 ਸ਼ਰਧਾਲੂ, ਦੂਜੇ ’ਤੇ 38,216 ਸ਼ਰਧਾਲੂਆਂ ਨੇ ਮਾਤਾ ਰਾਣੀ ਦੀ ਕੁਦਰਤੀ ਪਿੰਡੀਆਂ ਸਾਹਮਣੇ ਮੱਥਾ ਟੇਕਿਆ। ਤੀਜੇ ਦਿਨ ਬੁੱਧਵਾਰ ਨੂੰ 30,000 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵੱਲ ਆਰ. ਐੱਫ. ਆਈ. ਡੀ. ਲੈ ਕੇ ਰਵਾਨਗੀ ਕਰ ਲਈ ਸੀ।
ਇਹ ਵੀ ਪੜ੍ਹੋ- ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਨਰਾਤਿਆਂ ਮੌਕੇ ਵੱਡੀ ਗਿਣਤੀ ’ਚ ਭਗਤਾਂ ਦੇ ਆਉਣ ਦੀ ਉਮੀਦ
ਰਜਿਸਟ੍ਰੇਸ਼ਨ ਹਾਲ ਬੰਦ ਹੋਣ ਤੱਕ ਇਹ ਅੰਕੜਾ ਵਧ ਸਕਦਾ ਹੈ। ਬੁੱਧਵਾਰ ਸਵੇਰ ਤੋਂ ਹੀ ਵੈਸ਼ਨੋ ਦੇਵੀ ਯਾਤਰਾ ਦੇ ਮੁੱਖ ਪੜਾਅ ਬਾਣਗੰਗਾ ’ਤੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਸ਼ਰਧਾਲੂ ਬਾਣਗੰਗਾ ਤੋਂ ਹੀ ਮਾਂ ਭਗਵਤੀ ਦਾ ਜੈਕਾਰਾ ਲਾਉਂਦੇ ਹੋਏ ਅੱਗੇ ਵਧਦੇ ਨਜ਼ਰੀ ਆ ਰਹੇ ਹਨ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕੀਤਾ ਜਾਵੇਗਾ ‘ਟਰੈਕ’, ਸ਼ੁਰੂ ਕੀਤੀ ਗਈ ਖ਼ਾਸ ਸਹੂਲਤ
11 ਸਾਲਾ ਧੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਵਾਲਾ ਕਲਯੁੱਗੀ ਪਿਓ ਗ੍ਰਿਫ਼ਤਾਰ
NEXT STORY