ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਤੀਰਥ ਯਾਤਰੀਆਂ ਲਈ ਪ੍ਰਾਯੋਗਿਕ ਆਧਾਰ ’ਤੇ ਰੇਡੀਓ-ਫਰੀਕਵੈਂਸੀ ਆਧਾਰਿਤ ਆਈਡੀ ਕਾਰਡ (RFID ID Card) ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰੇਡੀਓ-ਫਰੀਕਵੈਂਸੀ ਆਧਾਰਿਤ ਆਈਡੀ ਕਾਰਡ (RFID) ਵਾਇਰਲੈੱਸ ਤਕਨੀਕ ’ਤੇ ਆਧਾਰਿਤ ਹੈ, ਜਿਸ ਨੂੰ ਰੇਡੀਓ ਤਰੰਗਾਂ ਜ਼ਰੀਏ ਟਰੈਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ

ਸੁਰੱਖਿਆ ਕਾਰਨਾਂ ਤੋਂ ਮਹੱਤਵਪੂਰਨ ਕਦਮ
ਇਸ ਆਈਡੀ ਕਾਰਡ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਕਿਹਾ ਬੋਰਡ ਨੇ ਅਸਲ ਸਮੇਂ ’ਚ ਭੀੜ ਪ੍ਰਬੰਧਨ ਲਈ RFID- ਲੈਸ ਯਾਤਰਾ ਐਕਸੈਸ ਕਾਰਡ ਪੇਸ਼ ਕੀਤੇ ਹਨ। ਸੁਰੱਖਿਆ ਕਾਰਨਾਂ ਕਰਕੇ ਵੀ ਇਹ ਇਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ- ਕੋਰੋਨਾ ਮਹਾਮਾਰੀ ਮਗਰੋਂ ਭਾਰਤ ’ਚ ਸੈਰ-ਸਪਾਟਾ ਵਧਿਆ, ਇਨ੍ਹਾਂ ਧਾਰਮਿਕ ਸਥਾਨਾਂ ’ਤੇ ਸ਼ਰਧਾਲੂ ਹੋ ਰਹੇ ‘ਨਤਮਸਤਕ’

ਯਾਤਰਾ ਨੂੰ ਨਿਯਮਤ ਕਰਨ ਲਈ ਇਸ ਦੇ ਤਹਿਤ ਸੀ. ਸੀ. ਟੀ. ਵੀ ਕਵਰੇਜ ਦਾ ਵੀ ਵਿਸਥਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ 40 ਨਵੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾ ਰਹੇ ਹਨ। ਇਕ ਕੰਟਰੋਲ ਰੂਮ ਅਤੇ 7 ਜਾਂਚ ਸੈਂਟਰ ਵੀ ਬਣਾਏ ਗਏ ਹਨ। 24 ਘੰਟੇ ਸੱਤੋਂ ਦਿਨ ਰਿਅਲ ਟਾਈਮ ਬੇਸਿਸ ’ਤੇ ਯਾਤਰਾ ਨੂੰ ਰੇਗੂਲੇਟ ਕੀਤਾ ਜਾਵੇਗਾ
ਇਹ ਵੀ ਪੜ੍ਹੋ- PM ਮੋਦੀ ਨੇ ‘ਸਮਰਿਤੀ ਵਨ ਸਮਾਰਕ’ ਦਾ ਕੀਤਾ ਉਦਘਾਟਨ, 2001 ਦੇ ਭੂਚਾਲ ਦੁਖਾਂਤ ਦੀ ਕਹਾਣੀ ਹੈ ਦਰਜ
ਤੀਰਥ ਯਾਤਰੀਆਂ ਨੂੰ ਕੀਤਾ ਜਾਵੇ ਟਰੈਕ

ਗਰਗ ਨੇ ਦੱਸਿਆ ਕਿ ਤੀਰਥ ਯਾਤਰੀਆਂ ’ਤੇ ਨਜ਼ਰ ਰੱਖਣ ਲਈ ਖ਼ਾਸ ਤੌਰ ’ਤੇ ਜੋ ਲੋਕ ਭੀੜ ’ਚ ਗੁੰਮ ਜਾਂਦੇ ਹਨ ਜਾਂ ਆਪਣੇ ਪਰਿਵਾਰ ਤੋਂ ਵਿਛੜ ਜਾਂਦੇ ਹਨ, ਉਨ੍ਹਾਂ ਲੋਕਾਂ ਲਈ ਇਹ ਸਹੂਲਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ RFID ਕਾਰਡਧਾਰੀ ਤੀਰਥ ਯਾਤਰੀਆਂ ਨੂੰ ਆਧਾਰ ਕੈਂਪ ਕਟੜਾ ਤੋਂ ਭਵਨ ਤੱਕ ਯਾਤਰਾ ਦੌਰਾਨ ਟਰੈੱਕ ਕੀਤਾ ਜਾ ਸਕਦਾ ਹੈ। ਜੋ ਨਾ ਸਿਰਫ ਤੀਰਥ ਯਾਤਰੀਆਂ ਸਗੋਂ ਸ਼ਰਾਈਨ ਬੋਰਡ ਲਈ ਵਰਦਾਨ ਸਾਬਤ ਹੋਵੇਗਾ। ਦੱਸ ਦੇਈਏ ਕਿ ਰੋਜ਼ਾਨਾ 20 ਤੋਂ 25 ਹਜ਼ਾਰ ਤੀਰਥ ਯਾਤਰਾ ਮਾਤਾ ਦੇ ਭਵਨ ਮੱਥਾ ਟੇਕਣ ਲਈ ਕਟੜਾ ਆਧਾਰ ਕੈਂਪ ਪਹੁੰਚ ਰਹੇ ਹਨ।
ਚੀਨੀ ਫੌਜੀਆਂ ਨੇ ਫਿਰ ਦਿਖਾਈ ਦਾਦਾਗਿਰੀ, ਲੱਦਾਖ ਵਿਚ ਭਾਰਤੀ ਚਰਵਾਹਿਆਂ ਨੂੰ ਰੋਕਿਆ
NEXT STORY