ਨੈਸ਼ਨਲ ਡੈਸਕ- ਭਾਰਤ 'ਚ ਜਦੋਂ ਵੀ ਮਾਤਾ ਦੇ ਦਰਸ਼ਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਦਾ ਨਾਂ ਆਉਂਦਾ ਹੈ। ਜੰਮੂ-ਕਸ਼ਮੀਰ ਜੇ ਤ੍ਰਿਕੂਟ ਪਰਬਤ 'ਤੇ ਸਥਿਤ ਇਹ ਧਾਮ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਸਾਲ ਭਰ ਦੇਸ਼ ਦੇ ਕੋਨੇ-ਕੋਨੇ ਤੋਂ ਭਗਤ ਇਥੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਉਂਦੇ ਹਨ। ਹਾਲਾਂਕਿ, ਬਹੁਤ ਸਾਰੇ ਧਰਧਾਲੂ ਯਾਤਰਾ ਦੇ ਖਰਚੇ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ- ਖਾਸ ਕਰਕੇ ਉਹ ਜਿਨ੍ਹਾਂ ਦਾ ਬਜਟ ਸੀਮਿਤ ਹੁੰਦਾ ਹੈ। ਕਈ ਵਾਰ ਲੋਕ ਇਹ ਮੰਨ ਲੈਂਦੇ ਹਨ ਕਿ ਇਸ ਯਾਤਰਾ 'ਤੇ ਜਾਣਾ ਬਹੁਤ ਮਹਿੰਗਾ ਪਵੇਗਾ, ਇਸ ਲਈ ਉਹ ਰੁਕ ਜਾਂਦੇ ਹਨ ਪਰ ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ।
ਜੇਕਰ ਤੁਸੀਂ ਵੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਇਸ ਯਾਤਰਾ ਦੌਰਾਨ ਕਈ ਮਹੱਤਪੂਰਨ ਸਹੂਲਤਾਂ ਸਰਧਾਲੂਆਂ ਨੂੰ ਬਿਲਕੁਲ ਮੁਫਤ ਮਿਲਦੀਆਂ ਹਨ। ਸ਼੍ਰਾਈਨ ਬੋਰਡ ਵੱਲੋਂ ਸਮਾਜਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਅਜਿਹੇ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਹਰ ਭਗਤ ਸ਼ਰਧਾ ਅਤੇ ਸਨਮਾਨ ਦੇ ਨਾਲ ਆਪਣੀ ਯਾਤਰਾ ਪੂਰੀ ਕਰ ਸਕੇ- ਉਹ ਵੀ ਬਿਨਾਂ ਕਿਸੇ ਭਾਰੀ ਖਰਚੇ ਦੇ।
1. ਰਜਿਸਟ੍ਰੇ੍ਸ਼ਨ ਬਿਲਕੁਲ ਮੁਫਤ
ਕਈ ਲੋਕ ਇਹ ਸੋਚਦੇ ਹਨ ਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਰਜਿਸਟ੍ਰੇਸ਼ਨ ਫੀਸ ਲਈ ਜਾਂਦੀ ਹੋਵੇਗੀ ਪਰ ਅਜਿਹਾ ਨਹੀਂ ਹੈ। ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਕਟੜਾ 'ਚ ਕੀਤੀ ਜਾਂਦੀ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਦੇਣੀ ਪੈਂਦੀ। ਰਜਿਸਟ੍ਰੇਸ਼ਨ ਤੋਂ ਬਾਅਦ ਇਕ ਯਾਤਰਾ ਕਾਰਡ ਮਿਲਦਾ ਹੈ, ਜਿਸਨੂੰ ਪਹਿਨ ਕੇ ਸ਼ਰਧਾਲੂ ਯਾਤਰਾ ਕਰਦੇ ਹਨ। ਇਹ ਕਾਰਡ ਨਾ ਸਿਰਫ ਪਛਾਣ ਦਾ ਪ੍ਰਮਾਣ ਹੈ ਸਗੋਂ ਸ਼ਰਧਾਲੂ ਦੀ ਸੁਰੱਖਿਆ ਯਕੀਨੀ ਕਰਨ ਦਾ ਵੀ ਇਕ ਜ਼ਰੀਆ ਹੈ।
2. ਮੁਫਤ ਖਾਣਾ
ਦੇਸ਼ ਭਰ ਤੋਂ ਆਉਣ ਵਾਲੇ ਭਗਤਾਂ ਨੂੰ ਇਥੇ ਖਾਣੇ ਦੀ ਚਿੰਤਾ ਨਹੀਂ ਕਰਨੀ ਪੈਂਦੀ। ਯਾਤਰਾ ਮਾਰਗ 'ਤੇ ਸੇਵਾ ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਸ਼੍ਰਾਈਨ ਬੋਰਡ ਵੱਲੋਂ ਕਈ ਸਥਾਨਾਂ 'ਤੇ ਲੰਗਰ ਲਗਾਏ ਜਾਂਦੇ ਹਨ। ਇਥੇ ਭਗਤਾਂ ਨੂੰ ਗਰਮ, ਤਾਜ਼ਾ ਅਤੇ ਸ਼ੁੱਧ ਭੋਜਨ ਪਰੋਸਿਆ ਜਾਂਦਾ ਹੈ। ਸਵੇਰੇ-ਸ਼ਾਮ ਭੋਜਨ ਦੀ ਇਹ ਸੇਵਾ ਵਿਸ਼ੇਸ਼ ਰੂਪ ਨਾਲ ਉਨ੍ਹਾਂ ਲੋਕਾਂ ਲਈ ਰਾਹਤ ਭਰੀ ਹੁੰਦੀ ਹੈ ਜੋ ਸੀਮਿਤ ਸਾਧਨਾਂ ਦੇ ਨਾਲ ਯਾਤਰਾ 'ਤੇ ਆਉਂਦੇ ਹਨ।
3. ਰਾਤ ਰੁਕਣ ਲਈ ਭਵਨਾਂ ਦੀ ਵਿਵਸਥਾ
ਯਾਤਰਾ ਰਾਤ 'ਚ ਵੀ ਜਾਰੀ ਰਹਿੰਦੀ ਹੈ ਅਤੇ ਕਈ ਸ਼ਰਧਾਲੂ ਰਾਤ ਦੇ ਸਮੇਂ ਥਕਾਵਟ ਮਹਿਸੂਸ ਕਰਦੇ ਹਨ- ਖਾਸ ਕਰਕੇ ਬਜ਼ੁਰਗ ਯਾਤਰੀ। ਅਜਿਹੇ 'ਚ ਉਨ੍ਹਾਂ ਨੂੰ ਆਰਾਮ ਦੀ ਲੋੜ ਪੈਂਦੀ ਹੈ। ਕਟੜਾ ਤੋਂ ਭਵਨ ਤਕ, ਯਾਤਰਾ ਮਾਰਗ 'ਚ ਕਈ ਸਥਾਨਾਂ 'ਤੇ ਰੈਸਟ ਰੂਮ ਬਣਾਏ ਗਏ ਹਨ। ਇਹ ਸਥਾਨ ਪੂਰੀ ਤਰ੍ਹਾਂ ਮੁਫਤ ਹੁੰਦੇ ਹਨ, ਜਿਥੇ ਤੀਰਥਯਾਤਰੀ ਰਾਤ ਦੇ ਸਮੇਂ ਠਹਿਰ ਸਕਦੇ ਹਨ ਜਾਂ ਦਿਨ 'ਚ ਕੁਝ ਸਮੇਂ ਲਈ ਆਰਾਮ ਕਰ ਸਕਦੇ ਹਨ। ਇਸਤੋਂ ਇਲਾਵਾ ਥਾਂ-ਥਾਂ 'ਤੇ ਬੈਠਣ ਲਈ ਕੁਰਸੀਆਂ ਵੀ ਉਪਲੱਬਧ ਹਨ।
4. ਮੁਫਤ ਮੈਡੀਕਲ ਸਹੂਲਤਾਂ
ਯਾਤਰਾ ਦੌਰਾਨ ਜੇਕਰ ਕਿਸੇ ਤੀਰਥ ਯਾਤਰੀ ਦੀ ਸਿਹਤ ਵਿਗੜ ਜਾਵੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਵੱਲੋਂ ਮੁਫਤ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਂਦੀ ਹੈ। ਯਾਤਰਾ ਮਾਰਗ 'ਤੇ ਮੈਡੀਕਲ ਸਹਾਇਤਾ ਕੇਂਦਰ ਬਣੇ ਹੁੰਦੇ ਹਨ, ਜਿਥੇ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਤੁਰੰਤ ਕੀਤਾ ਜਾਂਦਾ ਹੈ। ਇਹ ਸਹੂਲਤ ਵਿਸ਼ੇਸ਼ ਰੂਪ ਨਾਲ ਬਜ਼ੁਰਗਾਂ ਅਤੇ ਬੱਚਿਆਂ ਲਈ ਬੇਹੱਦ ਸਹਾਇਕ ਹੈ।
5. ਇਸ਼ਨਾਨ ਅਤੇ ਸਾਫ-ਸਫਾਈ ਦੀ ਵਿਵਸਥਾ ਵੀ ਮੁਫਤ
ਸ਼ਰਧਾਲੂ ਸੋਚਦੇ ਹਨ ਕਿ ਉਨ੍ਹਾਂ ਨੂੰ ਭਵਨ ਜਾਂ ਕਟੜਾ ਵਿੱਚ ਇਸ਼ਨਾਨ ਆਦਿ ਕਰਨ ਲਈ ਫੀਸ ਦੇਣੀ ਪਵੇਗੀ ਪਰ ਅਜਿਹਾ ਨਹੀਂ ਹੈ। ਸ਼ਰਧਾਲੂ ਸ਼੍ਰਾਈਨ ਬੋਰਡ ਦੁਆਰਾ ਬਣਾਏ ਗਏ ਇਸ਼ਨਾਨਘਰਾਂ ਵਿੱਚ ਬਿਲਕੁਲ ਮੁਫਤ ਇਸ਼ਨਾਨ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਤਾਜ਼ਗੀ ਨਾਲ ਯਾਤਰਾ ਲਈ ਤਿਆਰ ਕਰ ਸਕਦੇ ਹਨ। ਇਹ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਲੰਬੀ ਯਾਤਰਾ ਤੋਂ ਬਾਅਦ ਭਵਨ ਤੱਕ ਪਹੁੰਚਦੇ ਹਨ।
ਜੇਕਰ ਤੁਸੀਂ ਵੀ ਕਰਦੇ ਹੋ ਅਜਿਹੀ ਗਲਤੀ ਤਾਂ ਤੁਹਾਡਾ ਵੀ ਕੱਟਿਆ ਜਾ ਸਕਦੈ ਰਾਸ਼ਨ ਕਾਰਡ
NEXT STORY