ਜੰਮੂ— ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਭਵਨ ਤੋਂ ਭੈਰੋਂ ਘਾਟੀ ਤਕ ਦੀ ਯਾਤਰੀ ਰੋਪਵੇਅ ਸੇਵਾ ਅਤੇ ਕਟੜਾ ਤੋਂ ਸਾਂਝੀ ਛੱਤ ਤਕ ਹੈਲੀਕਾਪਟਰ ਸੇਵਾ ਬੁੱਧਵਾਰ ਨੂੰ ਬਹਾਲ ਕਰ ਦਿੱਤੀ ਗਈ। ਮੰਗਲਵਾਰ ਨੂੰ ਭਾਰੀ ਬਰਫਬਾਰੀ ਕਾਰਨ ਇਨ੍ਹਾਂ ਦੋਹਾਂ ਸੇਵਾਵਾਂ ਨੂੰ ਰੋਕ ਕਰ ਦਿੱਤਾ ਗਿਆ ਸੀ। ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਮਰਨਦੀਪ ਸਿੰਘ ਨੇ ਕਿਹਾ, ''ਰੋਪਵੇਅ ਅਤੇ ਹੈਲੀਕਾਪਟਰ ਸੇਵਾ ਅਤੇ ਹੋਰ ਸੇਵਾਵਾਂ ਨੂੰ ਅੱਜ ਸਵੇਰ ਤੋਂ ਯਾਤਰੀਆਂ ਲਈ ਬਹਾਲ ਕਰ ਦਿੱਤਾ ਗਿਆ ਹੈ।''
ਅਰਧ ਕੁਆਰੀ ਤੋਂ ਭਵਨ ਵਿਚਾਲੇ ਮੰਗਲਵਾਰ ਦੀ ਸਵੇਰ ਨੂੰ ਬਰਫਬਾਰੀ ਕਾਰਨ ਰੋਪਵੇਅ, ਹੈਲੀਕਾਪਟਰ ਸੇਵਾ ਅਤੇ ਬੈਟਰੀ ਕਾਰ ਨੂੰ ਦਿਨ ਭਰ ਲਈ ਰੋਕ ਦਿੱਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਸਾਲ 2018 'ਚ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੇ ਪਿਛਲੇ 5 ਸਾਲਾਂ ਦੇ ਸਾਰੇ ਰਿਕਾਰਡ ਤੋੜਦੇ ਹੋਏ 86 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਪਿਛਲੇ ਕੁਝ ਦਿਨਾਂ ਤੋਂ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਅਤੇ ਪਹਾੜੀਆਂ 'ਤੇ 3 ਦਿਨਾਂ ਤਕ ਬਰਫਬਾਰੀ ਤੋਂ ਬਾਅਦ ਬੁੱਧਵਾਰ ਨੂੰ ਜਨ-ਜੀਵਨ ਆਮ ਵਾਂਗ ਹੋ ਗਿਆ। ਖੇਤਰ ਦੇ ਮੈਦਾਨੀ ਹਿੱਸਿਆਂ ਵਿਚ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਆਈ ਹੈ।
ਜਾਣੋ ਗਣਤੰਤਰ ਦਿਵਸ ਨਾਲ ਸਬੰਧਤ 26 ਮਹੱਤਵਪੂਰਨ ਤੱਥ
NEXT STORY