ਕਟੜਾ (ਅਮਿਤ) -ਚੇਤ ਦੇ ਨਰਾਤੇ ਅੱਜ ਤੋਂ ਯਾਨੀ ਕਿ ਮੰਗਲਵਾਰ ਤੋਂ ਸ਼ੁਰੂ ਹੋ ਗਏ ਹਨ। ਚੇਤ ਨਰਾਤਿਆਂ ਦੇ ਪਹਿਲੇ ਦਿਨ ਹੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਸ਼ਰਧਾਲੂਆਂ ਦੀ ਭੀੜ ਉਮੜ ਪਈ ਹੈ। ਇਨ੍ਹਾਂ ਨਰਾਤਿਆਂ ਦੌਰਾਨ ਹਰ ਸਾਲ ਦੀ ਤਰ੍ਹਾਂ ਵੈਸ਼ਨੋ ਦੇਵੀ ਭਵਨ ’ਚ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਇਸ ਵਾਰ ਵੈਸ਼ਨੋ ਦੇਵੀ ਭਵਨ ’ਚ ਲਾਈਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਮੁਤਾਬਕ ਵੈਸ਼ਨੋ ਦੇਵੀ ਭਵਨ ’ਤੇ ਫੁੱਲਾਂ ਦੀ ਸਜਾਵਟ ਦੇ ਨਾਲ-ਨਾਲ ਲਾਈਟਾਂ ਲਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਮਾਤਾ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ- ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ
ਇਸ ਵਾਰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਭਵਨ ਸਮੇਤ ਵੈਸ਼ਨੋ ਦੇਵੀ ਯਾਤਰਾ ਦੇ ਮੁੱਖ ਪੜਾਅ ਅਰਧਕੁੰਵਾਰੀ ਅਤੇ ਬਾਣਗੰਗਾ ਦੱਖਣੀ ਡਿਓਢੀ ’ਤੇ ਵੀ ਫਲੱਡ ਲਾਈਟਾਂ ਲਾਈਆਂ ਜਾ ਰਹੀਆਂ ਹਨ । ਵੈਸ਼ਨੋ ਦੇਵੀ ਭਵਨ ’ਚ ਕੀਤੀ ਜਾ ਰਹੀ ਸਜਾਵਟ ’ਚ ਦੇਸੀ ਤੇ ਵਿਦੇਸ਼ੀ ਫੁੱਲਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ‘ਅਟਕਾ ਸਥਲ’ ਨੂੰ ਫੁੱਲਾਂ ਸਮੇਤ ਕਈ ਤਰ੍ਹਾਂ ਦੇ ਫਲਾਂ ਨਾਲ ਵੀ ਸਜਾਇਆ ਗਿਆ ਹੈ। ਮਾਤਾ ਦੇ ਭਵਨ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਸ਼ਰਧਾਲੂਆਂ ਦੀ ਮਾਤਾ ਦੇ ਦਰਬਾਰ ਦੇ ਬਾਹਰ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਲੂ ਦੀ ਲਪੇਟ 'ਚ ਦੇਸ਼ ਦੇ 8 ਸੂਬੇ, ਜਾਣੋ IMD ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਮਾਤਾ ਵੈਸ਼ਨੋ ਦੇਵੀ ਜੀ ਦੇ ਭਵਨ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜੰਮੂ-ਕਸ਼ਮੀਰ ਪੁਲਸ, ਸੀ. ਆਰ. ਪੀ. ਐਫ ਅਤੇ ਸ਼ਰਾਈਨ ਬੋਰਡ ਦੇ ਕਰਮਚਾਰੀ ਮਾਂ ਦੇ ਦਰਬਾਰ ਵਿਚ ਤਾਇਨਾਤ ਹਨ ਅਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਅਜਿਹੇ 'ਚ ਇਮਾਰਤ ਨੂੰ ਜਾਣ ਵਾਲੀ ਸੜਕ 'ਤੇ ਵੀ ਸੀ. ਸੀ. ਟੀ.ਵੀ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਬੋਰਡ ਨੇ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੰਨੇ ਸ਼ਰਧਾਲੂਆਂ ਨੇ ਦੇਵੀ ਮਾਂ ਦੇ ਦਰਸ਼ਨ ਕੀਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking: ਬਾਬਾ ਤਰਸੇਮ ਸਿੰਘ ਦਾ ਕਾਤਲ ਅਮਰਜੀਤ ਸਿੰਘ ਪੁਲਸ ਮੁਕਾਬਲੇ 'ਚ ਢੇਰ
NEXT STORY